*ਮਾਨਸਾ ਜ਼ਿਲ੍ਹੇ ਵਿੱਚ ਪਿੰਡ ਪੱਧਰ ਤੇ ਹੋਈ ਕੋਵਿਡ ਟੀਕਾਕਰਨ ਦੀ ਸ਼ੁਰੂਆਤ*

0
52


ਮਾਨਸਾ, 3 ਅਪ੍ਰੈਲ (ਸਾਰਾ ਯਹਾਂ/ਔਲਖ )  ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਲ ਵੈਕਸੀਨ ਲਗਾਉਣ ਦੀ ਮੁਹਿੰਮ ਆਰੰਭੀ ਹੋਈ ਹੈ। ਮਾਨਸਾ ਜ਼ਿਲ੍ਹੇ ਵਿੱਚ ਹੁਣ ਪਿੰਡ ਪੱਧਰ ਤੇ ਇਸ ਵੈਕਸੀਨੇਸਨ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਹੈਲਥ ਐਂਡ ਵੈਲਨੈਸ ਸੈਂਟਰ ਅਤਲਾ ਕਲਾਂ ਵਿਖੇ ਪਹੁੰਚ ਕੇ ਟੀਕਾਕਰਨ ਪ੍ਰਕਿਰਿਆ ਦਾ ਮੁਆਇਨਾ ਕੀਤਾ। ਇਸ ਟੀਕਾਕਰਨ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੱਸਿਆ ਕਿ ਜਿਸ ਤਰਾਂ ਯੁਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਮਾਰੂ ਬਿਮਾਰੀਆਂ ਜਿਵੇਂ ਟੀ.ਬੀ. ਖਸਰਾ, ਟੈਟਨਸ, ਕਾਲੀ ਖਾਂਸੀ, ਗਲ ਘੋਟੂ, ਪੋਲੀਓ, ਪੀਲੀਆ ਆਦਿ ਤੋਂ ਬਚਾਅ ਲਈ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਸੇ ਤਰਾਂ ਹੁਣ ਪਿਛਲੇ ਸਾਲ ਤੋਂ ਘਾਤਕ ਰੂਪ ਵਿੱਚ ਫੈਲ ਰਹੀ ਕਰੋਨਾ ਮਹਾਮਾਰੀ ਦੇ ਖਾਤਮੇ ਲਈ  ਸਰਕਾਰ ਦੇ ਵਿਸ਼ੇਸ ਉਪਰਾਲੇ ਤਹਿਤ ਕੋਵਿਡ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਇਹ ਟੀਕਾਕਰਨ ਬਿੱਲਕੁਲ ਸੁੱਰਖਿਅਤ ਹੈ। ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਾਉਣ ਤੋਂ ਬਾਦ ਦੂਜੀ ਖੁਰਾਕ 28 ਦਿਨਾਂ ਬਾਦ ਲਗਾਈ ਜਾਂਦੀ ਹੈ। ਇਸ ਵੈਕਸੀਨ ਦਾ ਕੋਵੀ ਵੀ ਗੰਭੀਰ ਸਾਈਡ ਇਫੈਕਟ ਨਹੀ ਹੈ। ਕੇਵਲ ਤੇ ਕੇਵਲ ਹਲਕਾ ਬੁਖਾਰ, ਸਿਰ ਦਰਦ, ਥਕਾਵਟ, ਸ਼ਰੀਰ ਟੁੱਟਣਾ ਆਦਿ ਇਸ ਦੇ ਹਲਕੇ ਦੁਸ਼ ਪ੍ਰਭਾਵ ਹੋ ਸਕਦੇ ਹਨ ਜੋ ਕਿ ਕੁੱਝ ਸਮਾਂ ਪਾ ਕੇ ਠੀਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ  ਆਮ ਲੋਕਾਂ ਵਿੱਚ ਇਹ ਧਾਰਨਾ ਪਾਈ ਜਾ ਰਹੀ ਹੈ ਕਿ ਟੀਕਾ ਲਗਣ ਤੋਂ ਬਾਦ ਵੀ ਲੋਕ ਕੋਵਿਡ ਪੋਜਟਿਵ ਆ ਰਹੇ ਹਨ। ਇਸ ਸਬੰਧੀ ਸਥਿਤੀ ਸਪਸ਼ਟ ਕਰਦੇ ਉਹਨਾਂ ਕਿਹਾ ਕਿ ਕੋਵਿਡ ਟੀਕਾਕਰਨ ਦੀ 28 ਦਿਨਾਂ ਬਾਦ ਦੂਜੀ ਖੁਰਾਕ ਲਗਣ ਤੋਂ 14 ਦਿਨ ਬਾਦ ਹੀ ਸ਼ਰੀਰ ਵਿੱਚ ਐਂਟੀ ਬਾਡੀਜ ਬਣਨ ਲੱਗਦੇ ਹਨ। ਜ਼ਿਲੇ ਵਿੱਚ ਹੁਣ ਤੱਕ ਕੋਈ ਵੀ ਅਜਿਹਾ ਕੇਸ ਨਹੀ ਆਇਆ ਜੋ ਦੂਜੀ ਡੋਜ ਦੇ 14 ਦਿਨਾਂ ਬਾਦ ਕੋਵਿਡ ਪੋਜਟਿਵ ਆਇਆ ਹੋਵੇ।ਪਰ ਜੇਕਰ ਕਿਸੇ ਖਾਸ ਕੇਸ ਵਿਚ ਅਜਿਹਾ ਹੁੰਦਾ ਵੀ ਹੈ ਤਾਂ ਅਜਿਹੀ ਹਾਲਤ ਵਿੱਚ ਸ਼ਰੀਰ ਵਿੱਚ ਐਂਟੀ ਬਾਡੀਜ ਬਣਨ ਕਰਕੇ ਵਾਇਰਸ ਦਾ ਸ਼ਰੀਰ ਤੇਂ ਅਸਰ ਨਾ ਮਾਤਰ ਰਹਿ ਜਾਂਦਾ ਹੈ ਅਤੇ ਬਿਮਾਰੀ ਘਾਤਕ ਨਹੀ ਹੁੰਦੀ। ਉਹਨਾਂ ਕਿਹਾ ਕੋਵਿਡ ਵੈਕਸੀਨ ਵਿਗਿਆਨੀਆਂ ਦੁਆਰਾ ਸਫਲ ਪਰੀਖਣ ਤੋਂ ਬਾਦ ਹੀ ਆਮ ਲੋਕਾਂ ਨੂੰ  ਦੇਣੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਡਾ. ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ ਨੇ ਇਲਾਕੇ ਦੇ 45 ਸਾਲ ਤੋਂ ਵੱਧ ਸਾਰੇ ਆਮ ਵਿਅਕਤੀਆਂ, ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਆਦਿ ਨੂੰ ਆਪਣਾ ਕੋਵਿਡ ਵੈਕਸੀਨੇਸ਼ਨ ਜਰੂਰ ਕਰਵਾਉਣ ਦੀ ਅਪੀਲ ਕੀਤੀ, ਜੋ ਕਿ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਮੁਫਤ ਕੀਤਾ ਜਾ ਰਿਹਾ ਹੈ।ਇਸ ਮੋਕੇ ਕੇਵਲ ਸਿੰਘ ਬੀ. ਈ. ਈ. , ਡੀ. ਪੀ. ਐਮ. ਅਵਤਾਰ ਸਿੰਘ, ਹਰਨੈਲ ਸਿੰਘ ਐਮ. ਪੀ. ਐਚ. ਡਬਲਿਊ. , ਸੰਦੀਪ ਕੁਮਾਰ , ਏ. ਐਨ. ਐਮ. ਸੁਖਦੀਪ ਕੌਰ ,ਰਣਜੀਤ ਕੌਰ ਆਸ਼ਾ ਫੈਸਲੀਟੇਟਰ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਹਾਜ਼ਰ ਸਨ।

NO COMMENTS