*ਮਾਨਸਾ ਜ਼ਿਲ੍ਹੇ ਨੂੰ ਹਰਾ-ਭਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਪਿੰਡ ਝੰਡੂਕੇ ਵਿਖੇ ਲਗਾਏ 2500 ਪੌਦੇ -ਡਿਪਟੀ ਕਮਿਸ਼ਨਰ*

0
175

ਸਰਦੂਲਗੜ੍ਹ 11ਜੂਨ (ਸਾਰਾ ਯਹਾਂ/ ਬਪਸ ) : ਜ਼ਿਲੇ ਨੂੰ ਹਰਾ-ਭਰਾ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮਾਨਸਾ ਜ਼ਿਲੇ ਵਿਚ ਇਸ ਸੀਜ਼ਨ ਦੌਰਾਨ ਦੋ ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜੋ ਕਿ ਆਉਣ ਵਾਲੇ ਕੁੱਝ ਕੁ ਦਿਨਾਂ ਵਿੱਚ ਹੀ ਲਗਭਗ ਪੂਰਾ ਕਰ ਲਿਆ ਜਾਵੇਗਾ ਉੱਕਤ ਸ਼ਬਦਾ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਨੇ ਕੀਤਾ।ਉਨਾਂ ਦੱਸਿਆ ਕਿ ਮਨਰੇਗਾ ਅਧਿਕਾਰੀ ਮਨਦੀਪ ਸਿੰਘ, ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਪਰਮਜੀਤ ਸਿੰਘ ਬੀਡੀਪੀਓ ਦੀ ਅਗਵਾਈ ਹੇਠ ਪਿੰਡ ਝੰਡੂਕੇ ਵਿਖੇ 2500 ਪੌਦੇ ਲਗਾਏ ਗਏ।ਇਹ ਪੌਦੇ ਲਗਾਉਣ ਲਈ ਰਾਊਂਡ ਗਲਾਸ ਫਾਉਂਡੇਸਨ ਮੋਹਾਲੀ ਅਤੇ ਯੁਵਕ ਸੇਵਾਵਾਂ ਨਾਲ ਜੁੜੇ ਕਲੱਬਾਂ ਦਾ ਵਿਸ਼ੇਸ ਸਹਿਯੋਗ ਰਿਹਾ ।

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਝੰਡੂਕੇ ਦੇ ਸਮੂਹ ਮੈਬਰ ਅਤੇ ਅਹੁਦੇਦਾਰਾਂ ਤੋੰ ਇਲਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਗਾਊਸ਼ਾਲਾ ਕਮੇਟੀ ਝੰਡੂਕੇ, ਰੂਰਲ ਯੂਥ ਕਲੱਬ ਐਸੋਸੀਏਸਨ ਦੇ ਪ੍ਰਧਾਨ ਨਿਰਮਲ ਮੋਜੀਆ, ਦੀਦਾਰ ਮਾਨ ਭੈਣੀ ਬਾਘਾ ,ਅਮਨਦੀਪ ਹੀਰਕੇ, ਮਨਜੀਤ ਭੱਟੀ, ਸੁਰਜੀਤ ਮਾਖਾ, ਅਤੇ ਮਾਸਟਰ ਗੁਰਪਾਲ ਚਹਿਲ ਨੇ ਵੀ ਇਸ ਮਹਾਨ ਕਾਰਜ ਚ ਆਪਣਾ ਯੋਗਦਾਨ ਪਾਇਆ।


NO COMMENTS