*ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ ਕਣਕ ‘ਚੋਂ 94 ਫੀਸਦੀ ਦੀ ਖਰੀਦ..!ਖਰੀਦੀ ਕਣਕ ‘ਚੋਂ 70 ਫੀਸਦੀ ਦੀ ਮੰਡੀਆਂ ਵਿੱਚੋਂ ਲਿਫਟਿੰਗ*

0
17

ਮਾਨਸਾ, 25 ਅਪ੍ਰੈਲ  (ਸਾਰਾ ਯਹਾਂ/ਹਿਤੇਸ਼ ਸ਼ਰਮਾ) :ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਅੱਜ ਸ਼ਾਮ ਤੱਕ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 4 ਲੱਖ 33 ਹਜ਼ਾਰ 437 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕੁੱਲ ਆਮਦ 4 ਲੱਖ 61 ਹਜ਼ਾਰ 548 ਮੀਟਰਕ ਟਨ ਹੋਈ ਹੈ ਜਿਸ ਵਿੱਚੋਂ 94 ਫੀਸਦੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ 1 ਲੱਖ 48 ਹਜ਼ਾਰ 169 ਮੀਟਰਕ ਟਨ, ਮਾਰਕਫੈਡ ਵੱਲੋਂ 1 ਲੱਖ 9 ਹਜ਼ਾਰ 885, ਪਨਸਪ ਵੱਲੋਂ 98 ਹਜ਼ਾਰ 350, ਵੇਅਰ ਹਾਊਸ ਵੱਲੋਂ 54 ਹਜ਼ਾਰ 695 ਅਤੇ ਐਫ.ਸੀ.ਆਈ ਵੱਲੋਂ 22 ਹਜ਼ਾਰ 338 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਇਨ੍ਹਾਂ ਏਜੰਸੀਆਂ ਦੁਆਰਾ ਸ਼ਾਮ ਤੱਕ 3 ਲੱਖ 5 ਹਜ਼ਾਰ 356 ਮੀਟਰਕ ਟਨ ਲਿਫਟਿੰਗ ਕੀਤੀ ਗਈ ਜੋ ਕਿ 70 ਫੀਸਦੀ ਬਣਦੀ ਹੈ।

NO COMMENTS