*ਮਾਨਸਾ ਜ਼ਿਲ੍ਹੇ ਦੀਆਂ ਅੌਰਤਾਂ ਨੇ ਸੂਰਜ ਕੌਰ ਖਿਆਲਾਂ ਨੂੰ ਟਿਕਟ ਦੇਣ ਦੀ ਕੀਤੀ ਮੰਗ*

0
131

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ) ਹਾਲਾਂ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਰਹਿ ਗਏ ਹਨ,ਪਰ ਸਿਆਸੀ ਆਗੂਆਂ ਵਿੱਚ ਹੁਣੇ ਤੋਂ ਹੀ ਟਿਕਟ ਲੈਣ ਦੀ ਦੌੜ ਲੱਗੀ ਹੋਈ ਹੈ। ਕਾਂਗਰਸ ਸਰਕਾਰ ਵੱਲੋਂ ਵੀ‌ ਅਜੇ ਉਮੀਦਵਾਰ ਦੀ ਕੁੰਜੀ ਨੂੰ ਖੋਲਿਆ ਨਹੀਂ ਗਿਆ ਪਰ ਅਕਾਲੀ ਆਗੂਆਂ ਵਿੱਚ ਜਲਦ ਹੀ ਆਪਣੇ ਉਮੀਦਵਾਰ ਦੇਖਣ ਦੀ ਆਸ‌‌ ਲੱਗੀ‌‌ ਹੋਈ‌ ਹੈ। ਅਕਾਲੀ ਵਰਕਰਾਂ ਮਲਕੀਤ ਕੌਰ, ਕੁਲਜੀਤ ਕੌਰ ਦਾ ਕਹਿਣਾ ਹੈ ਕਿ ਹਰ ਵਾਰ ਹੀ ਭਲਾਈ ਦੇ ਕੰਮਾਂ ਵਿਚ ਹਿੱਸਾ ਲੈਂਦੇ ਆ ਰਹੇ ਸਾਬਕਾ ਕੈਬਨਿਟ ਮੰਤਰੀ ਬਲਦੇਵ ਸਿੰਘ ਦੀ ਨੂੰਹ ਜੋ ਕਿ ਇਸਤਰੀ ਅਕਾਲੀ ਦਲ ਦੀ ਸੂਬੇ‌ ਦੀ ਸੀਨੀਅਰ ਮੀਤ ਪ੍ਰਧਾਨ ਸੂਰਜ ਕੌਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਤੋਂ ਉਮੀਦਵਾਰ‌ ਐਲਾਨੇ ਜਾਣ ਦੀ ਮੰਗ ਕਰਦੇ ਹਨ। ।ਇਸ ਨੂੰ ਦੇਖਦੇ ਹੋਇਆ ਹੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੁਲਜੀਤ ਕੌਰ, ਸ਼ਿੰਦਰ ਕੌਰ, ਸੁਖਦੀਪ ਕੌਰ ਝੱਬਰ, ਦੀਦਾਰ ਸਿੰਘ ਸਾਬਕਾ ਪੰਚ, ਸੋਨੀ ਸਿੰਘ, ਹਨੀ ਸਿੰਘ, ਲਵੀ , ਸੁਖਜੀਤ, ਗੁਰਦੀਪ ਸਿੰਘ ਸਮੇਤ ਹੋਰ ਅਕਾਲੀ ਆਗੂ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਅਤੇ ਬੀਬੀ ਹਰਸਿਮਰਤ ਕੌਰ ਦੇ ਨਾਲ ਮੁਲਾਕਾਤ ਕਰਨ ਪਹੁੰਚੇ।

NO COMMENTS