*ਮਾਨਸਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ਨੂੰ ਕੀਤਾ ਕੰਨਟੇਨਮੈਂਟ ਅਤੇ ਮਾਈਕਰੋਕਨਟੇਨਮੈਂਟ ਜ਼ੋਨ ਮੁਕਤ*

0
25

ਮਾਨਸਾ, 01 ਫਰਵਰੀ (ਸਾਰਾ ਯਹਾਂ/ ਜੋਨੀ ਜਿੰਦਲ ):   ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਿੱਧੂ ਸਟਰੀਟ ਲੱਲੂਆਣਾ ਰੋਡ ਮਾਨਸਾ, ਪਿੰਡ ਨੰਗਲ ਕਲਾਂ, ਭੈਣੀ ਬਾਘਾ, ਆਫ਼ਿਸਰ ਕਲੋਨੀ ਅਤੇ ਅਰਵਿੰਦ ਨਗਰ ਮਾਨਸਾ ਵਿਖੇ ਕੋਵਿਡ-19 ਦੇ ਮਰੀਜ਼ ਆ ਜਾਣ ਕਾਰਨ ਇਨਾਂ ਇਲਾਕਿਆਂ ਨੂੰ ਮਾਈਕਰੋ ਕਨਟੇਨਮੈਂਟ ਜ਼ੋਨ ਅਤੇ ਕਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਗਾਈਡਲਾਈਲਜ਼ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਇਨਾਂ ਇਲਾਕਿਆਂ ਵਿੱਚ ਕੋਈ ਨਵਾਂ ਮਰੀਜ਼ ਨਹੀਂ ਆਇਆ ਹੈ। ਉਨਾਂ ਦੱਸਿਆ ਕਿ ਹੁਣ ਸਿਵਲ ਸਰਜਨ ਮਾਨਸਾ ਦੀ ਸਿਫਾਰਿਸ਼ ਦੇ ਅਧਾਰ ’ਤੇ ਸਿੱਧੂ ਸਟਰੀਟ ਲੱਲੂਆਣਾ ਰੋਡ ਮਾਨਸਾ, ਪਿੰਡ ਨੰਗਲ ਕਲਾਂ, ਭੈਣੀ ਬਾਘਾ, ਆਫ਼ਿਸਰ ਕਲੋਨੀ ਅਤੇ ਅਰਵਿੰਦ ਨਗਰ ਮਾਨਸਾ ਨੂੰ ਮਾਈਕਰੋ ਕਨਟੇਨਮੈਂਟ ਜ਼ੋਨ ਅਤੇ  ਕੰਨਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਸਿਵਲ ਸਰਜਨ ਮਾਨਸਾ ਦੀ ਸਿਫਾਰਿਸ਼ ਦੇ ਅਧਾਰ ’ਤੇ ਵਾਰਡ ਨੰਬਰ 4 ਥਾਣਾ ਰੋਡ ਭੀਖੀ, ਵਾਰਡ ਨੰਬਰ 4 ਨਿਧਾਨ ਸਿੰਘ ਨਗਰ ਮਾਨਸਾ, ਵਾਰਡ ਨੰਬਰ 21 ਗੋਦਾਰਾ ਸਟਰੀਟ ਨੇੜੇ ਭਗਤ ਸਿੰਘ ਚੌਂਕ ਮਾਨਸਾ ਅਤੇ ਪਿੰਡ ਜੋਗਾ ਨੂੰ ਕਨਟੇਨਮੈਂਟ ਅਤੇ ਮਾਈਕਰੋ ਕਨਟੇਨਮੈਂਟ ਜੋਨ ਤੋਂ ਮੁਕਤ ਕੀਤਾ ਹੈ।   I/312898/2022

NO COMMENTS