ਮਾਨਸਾ ‘ਚ 5 ਨਵੇਂ ਕੋਰੋਨਾ ਕੇਸ ਸਾਹਮਣੇ ਆਏ, 17 ਐਕਟਿਵ ਕੋਰੋਨਾ ਮਰੀਜ਼

0
551

ਬੁਢਲਾਡਾ 22 ਜੁਲਾਈ(  (ਸਾਰਾ ਯਹਾ, ਅਮਨ ਮਹਿਤਾ): ਪਿਛਲੇ ਦਿਨੀ 9 ਕਰੋਨਾ ਪਾਜਟਿਵ ਕੇਸ ਆਉਣ ਤੋਂ ਬਾਅਦ ਅੱਜ 5 ਹੋਰ ਕਰੋਨਾ ਪਾਜਟਿਵ ਕੇਸ ਆਉਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਹੜਕੰਪ ਮੱਚ ਗਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਬਾਰ੍ਹਾ ਨੋਹਰੇ ਸਥਿਤ ਇੱਕ ਔਰਤ ਜੋ ਪਿਛਲੇ ਦਿਨੀ ਦਾਦਰੀ(ਦਿੱਲੀ) ਤੋਂ ਵਾਪਿਸ ਆਈ ਸੀ ਸਮੇਤ ਸਿਨੇਮਾ ਰੋਡ ਸਥਿਤ ਕਰੋਨਾ ਪਾਜਟਿਵ ਆਈ ਔਰਤ ਦੀ ਸੱਸ ਅਤੇ ਆੜਤੀਆਂ ਪਤੀ, ਤੋਂ ਇਲਾਵਾ, ਨਜਦੀਕੀ ਪਿੰਡ ਕਲੀਪੁਰ ਸਮੇਤ ਬਰੇਟਾ ਤੋਂ ਇੰਟਰਸਟੇਟ ਨਾਕੇ ਤੇ ਡਿਊਟੀ ਦੇਣ ਵਾਲੇ ਬੀ ਐਲ ਓ ਕਰੋਨਾ ਪਾਜਟਿਵ ਪਾਏ ਗਏ। ਜਿਸ ਨਾਲ ਹਲਕੇ ਅੰਦਰ ਕਰੋਨਾ ਪਾਜਟਿਵ ਕੇਸਾਂ ਦੀ ਗਿਣਤੀ 17 ਹੋ ਗਈ ਹੈ। ਇਨ੍ਹਾਂ ਪਾਜਟਿਵ ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕਰੋਨਾ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਵਾਰ ਫੇਰ ਕਰੋਨਾ ਪਾਜਟਿਵ ਕੇਸਾਂ ਦੇ ਆਉਣ ਨਾਲ ਸ਼ਹਿਰ ਅਤੇ ਹਲਕੇ ਅੰਦਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫੇਲ ਗਿਆ ਹੈ। ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਕਰੋਨਾ ਇਤਿਆਤਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਦਿੱਤੀ ਗਈ ਹੈ  ਅਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਬਿਨ੍ਹਾਂ ਮਾਸਕ ਪਾਏ ਬਾਹਰ ਦਿਖੇਗਾ ਅਤੇ ਸ਼ੋਸ਼ਲ ਡਿਸਟੈਸ ਦੀ ਪਾਲਣਾ ਨਹੀਂ ਕਰੇਗਾ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਾਹਰੋਂ ਸ਼ਹਿਰ ਅਤੇ ਹਲਕੇ ਅੰਦਰ ਆਉਦਾ ਹੈ ਤਾਂ ਉਸਦੀ ਖਬਰ ਸਿਹਤ ਵਿਭਾਗ ਜਾਂ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਜਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਆਪਣੀ ਜਾਣਕਾਰੀ ਜ਼ਰੂਰ ਦੇਣ ਅਤੇ ਆਪਣਾਂ ਟੈਸਟ ਕਰਵਾਉਣ ਤਾਂ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

NO COMMENTS