*ਮਾਨਸਾ ਓਵਰ ਬ੍ਰਿਜ ਉਪਰ ਦੀ ਲੰਘਣ ਵਾਲੇ ਹੋ ਜਾਓ ਸਾਵਧਾਨ- ਪੰਜਾਬ-ਹਰਿਆਣਾ ਨੂੰ ਜੋੜਨ ਵਾਲਾ ਮਾਨਸਾ ਦਾ ਓਵਰ ਬ੍ਰਿਜ ਟੁੱਟਿਆ – ਚਰਨਜੀਤ ਸਿੰਘ ਅੱਕਾਂਵਾਲੀ ਨੇ ਲਿਆ ਜਾਇਜ਼ਾ*

0
124

ਮਾਨਸਾ, 01 ਜੂਨ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਦਾ ਪੰਜਾਬ ਹਰਿਆਣਾ ਨੂੰ ਜੋੜਨ ਵਾਲਾ ਇਹ ਓਵਰ ਬ੍ਰਿਜ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ। ਬੇਸ਼ੱਕ ਅੰਦਰਲਾ ਫਾਟਕ ਬੰਦ ਰਹਿਣ ਕਰਕੇ ਅੰਡਰ ਬ੍ਰਿਜ ਵਿੱਚੋਂ ਲੰਘਣਾ ਪੈਂਦਾ ਹੈ ਪਰ ਅੰਡਰ ਬ੍ਰਿਜ ਵਿੱਚ ਵੀ ਕੰਮ ਚੱਲ ਰਿਹਾ ਹੈ ਜਿਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। 
ਓਵਰ ਬ੍ਰਿਜ ਤੋਂ ਲੰਘਣ ਵਾਲੇ ਵੱਡੀਆਂ ਗੱਡੀਆਂ ਵਾਲਿਆਂ ਨੂੰ ਲੰਘਣਾ ਪਵੇਗਾ ਧਿਆਨ ਨਾਲ ਕਿਉਂਕਿ ਮਾਨਸਾ ਸ਼ਹਿਰ ਵਿੱਚ ਇੱਕੋ ਇੱਕ ਬਣੇ ਓਵਰ ਬ੍ਰਿਜ ਹੁਣ ਟੁੱਟ ਗਿਆ ਹੈ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜ਼ਿਲ੍ਹਾ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਮੌਕੇ ਤੇ ਓਵਰ ਬ੍ਰਿਜ ਦਾ ਜਾਇਜ਼ਾ ਲਿਆ ਅਤੇ ਆਪਣੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਓਵਰ ਬ੍ਰਿਜ ਦਾ ਹੱਲ ਕਰਵਾਉਣ ਲਈ ਪ੍ਰਬੰਧਕਾਂ ਨਾਲ ਗੱਲਬਾਤ ਕਰ ਲਈ ਗਈ ਹੈ। ਇਸ ਮੌਕੇ ਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਵੱਡਾ ਹਾਦਸਾ ਨਾ ਹੋਵੇ।

NO COMMENTS