*ਮਾਨਸਾ ਐਸ.ਐਸ.ਪੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ, ਡਰੱਗ ਇੰਸਪੈਕਟਰਾ ਅਤੇ ਡਿਪੂ ਹੋਲਡਰਾਂ ਨਾਲ ਕੀਤੀ ਮੀਟਿੰਗ*

0
37

ਮਾਨਸਾ 25,ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਵਿਧਾਨ ਸਭਾ ਚੋਣਾਂ—2022 ਦੀ ਨਿਰਵਿਘਨਤਾਂ ਨੂੰ ਯਕੀਨੀ ਬਨਾਉਣ ਲਈ ਜਿਲਾ ਅੰਦਰ 96#
ਲਾਇਸੰਸੀ ਅਸਲਾ ਜਮ੍ਹਾ ਕਰਵਾ ਲਿਆ ਗਿਆ ਹੈ ਅਤ ੇ ਬਾਕੀ ਰਹਿੰਦਾ ਲਾਇਸੰਸੀ ਅਸਲਾ ਵੀ 1/2 ਦਿਨਾਂ ਅੰਦਰ ਜਮ੍ਹਾਂ
ਕਰਵਾ ਕੇ ਕੰਮ ਦਾ ਨਬੇੜਾ ਕੀਤਾ ਜਾ ਰਿਹਾ ਹੈ। ਇਸਤ ੋਂ ਇਲਾਵਾ ਉਹਨਾਂ ਵੱਲੋਂ ਪਿਛਲੇ ਦਿਨ ਜਿਲਾ ਆਬਕਾਰੀ ਵਿਭਾਗ
ਮਾਨਸਾ ਦੇ ਈ.ਟੀ.ਓ., ਆਬਕਾਰੀ ਇੰਸਪੈਕਟਰਾਂ, ਡਰੱਗ ਇੰਸਪੈਕਟਰ ਅਤੇ ਸਪਿੱਰਟ ਦੀ ਵਿਕਰੀ ਕਰਨ ਵਾਲੇ ਡਿੱਪ ੂ
ਹੋਲਡਰਾਂ ਨਾਲ ਉਚੇਚੇ ਤੌਰ ਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਜਾਇਜ ਸ਼ਰਾਬ, ਮੈਡੀਕਲ ਨਸਿ਼ਆ,
ਸਪਿਰੱਟ/ਜਲਣਸ਼ੀਲ ਪਦਾਰਥਾਂ ਦੀ ਨਜਾਇਜ ਵਿੱਕਰੀ ਤੇ ਕਾਬ ੂ ਪਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗੲ ੇ।

ਜਿਲਾ ਪੁਲਿਸ ਮੁਖੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਜਿਲਾ ਅੰਦਰ ਕਾਇਮ ਕੀਤੀਆ ਅਤ ੇ ਇੰਟਰਸਟੇਟ
ਨਾਕਾਬੰਦੀਆਂ ਦੀ ਚੈਕਿੰਗ ਕੀਤੀ ਗਈ ਅਤ ੇ ਅਸਰਦਾਰ ਢੰਗ ਨਾਲ ਚੈਕਿੰਗ ਕਰਨ ਸਬੰਧੀ ਜਰੂਰੀ ਸੇਧਾਂ ਦਿੱਤੀਆ ਗਈਆ।
ਨਾਕਾਬੰਦੀਆਂ ਪਰ ਤਾਇਨਾਤ ਕਰਮਚਾਰੀਆ ਨੂੰ ਉਹਨਾਂ ਦੀਆ ਦੁੱਖ—ਤਕਲੀਫਾਂ/ਪੇਸ਼ ਆ ਰਹੀਆ ਮੁਸ਼ਕਲਾਂ ਆਦਿ ਸਬੰਧੀ
ਨੇੜੇ ਹੋ ਕ ੇ ਸੁਣਿਆਂ ਗਿਆ ਅਤ ੇ ਮੌਕਾ ਤ ੇ ਹੀ ਬਣਦਾ ਯੋਗ ਹੱਲ ਕੀਤਾ ਗਿਆ। ਇਸਤ ੋ ਇਲਾਵਾ ਚੋਣਾਂ ਸਬੰਧੀ ਜਿਲਾ ਅੰਦਰ
ਤਾਇਨਾਤ ਪੈਰਾ—ਮਿਲਟਰੀ ਫੋਰਸ (ਬੀ.ਐਸ.ਐਫ. ਅਤੇ ਆਈ.ਟੀ.ਬੀ.ਪੀ.) ਦੀ ਰਿਹਾਇਸ਼ ਤੇ ਜਾ ਕੇ ਉਹਨਾਂ ਨਾਲ
ਗੱਲਬਾਤ ਕੀਤੀ ਗਈ ਅਤ ੇ ਉਹਨਾਂ ਦੇ ਸੁਰੱਖਿਆਂ ਪ੍ਰਬੰਧਾਂ ਦੀ ਚੈਕਿੰਗ ਕਰਕੇ ਲੋੜੀਂਦੇ ਪ੍ਰਬੰਧ ਮੁਕ ੰਮਲ ਕੀਤੇ ਗਏ ਅਤੇ
ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

NO COMMENTS