*ਮਾਨਸਾ ਐਸ.ਐਚ.ਓ. ਤਰਨਦੀਪ ਸਿੰਘ ਦੀ ਕਾਰਗੁਜਾਰੀ ਕਾਰਨ ਸ਼ਰਾਰਤੀ ਅਨਸਰ ਚ ਬੁਖਲਾਹਟ*

0
340

ਮਾਨਸਾ 28 ਜਨਵਰੀ  (ਸਾਰਾ ਯਹਾਂ/ਅਮਾਨ ਮਹਿਤਾ ) ਵਿਧਾਨ ਸਭਾ ਚੋਣਾਂ ਦੇ ਮੱਦੇ ਨਜਰ ਐਸ.ਐਸ.ਪੀ. ਆਈ.ਪੀ.ਐਸ. ਮਾਨਸਾ ਦੀਪਕ ਪਾਰੀਕ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਵਲੋਂ ਪੂਰੀ ਮੁਸਤੇਦੀ ਨਾਲ ਹਰ ਸ਼ੱਕੀ ਵਿਅਕਤੀ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਐਸ.ਐਚ.ਓ. ਤਰਨਦੀਪ ਸਿੰਘ ਸਿਟੀ ਮਾਨਸਾ—1 ਵੱਲੋਂ ਬੜੀ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਪਿਛਲੇ ਦਿਨੀ 2 ਮੋਟਰ ਸਾਈਕਲ ਅਤੇ ਕਾਰਾਂ ਚੋਰੀ ਹੋ ਜਾਣ ਤੇ ਨਿੱਜੀ ਦਿਲਚਸਪੀ ਲੈਂਦਿਆਂ ਜਲਦ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰ ਮੋਟਰ ਸਾਈਕਲ ਅਤੇ ਕਾਰ ਮਾਲਕਾਂ ਨੂੰ ਮਹੱਈਆਂ ਕਰਵਾਏ ਅਤੇ ਇਸੇ ਤਰ੍ਹਾਂ  ਮਾਰਕਿਟ ਕਮੇਟੀ ਦੇ ਪ੍ਰਧਾਨ ਦੀ ਆਲਟੋ ਗੱਡੀ ਚੋਰੀ ਹੋ ਜਾਣ ਤੇ ਉਨ੍ਹਾਂ ਦੀ ਗੱਡੀ ਨੂੰ ਕੁਝ ਦਿਨਾਂ ਚ ਸਕੈਨ ਕਰਕੇ ਜਾਂਚ ਪੜਤਾਲ ਕਰਦਿਆਂ ਉਨ੍ਹਾਂ ਦੀ ਗੱਡੀ ਨੂੰ ਮਾਲਕਾਂ ਦੇ ਹਵਾਲੇ ਕੀਤੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਜਾਂਚ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਜਾਰੀ ਹੈ ਹਰ ਸ਼ੱਕੀ ਵਿਅਕਤੀ ਦੀ ਜਾਂਚ ਕਰਕੇ ਤੈਲਾਸ਼ੀ ਕੀਤੀ ਜਾ ਰਹੀ ਹੈ। ਪੁਲਿਸ ਕਰਮਚਾਰੀ ਪੂਰੇ ਤਰ੍ਹਾਂ ਸਤਰਕ ਹਨ। ਜਿੱਕਰਯੋਗ ਹੈ ਕਿ ਮਾਨਸਾ ਦੇ ਜਿੰਨੇ ਵੀ ਗਲਤ ਸ਼ਰਾਰਤੀ ਅਨਸਰ ਹਨ ਉਨ੍ਹਾਂ ਦੀ ਲਿਸ਼ਟ ਤਿਆਰ ਕਰਕੇ ਉਨ੍ਹਾਂ ਦੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਗੁਪਤ ਸੂਤਰਾਂ ਤੋਂ ਪਤਾ ਲੱਗਿਆ ਕਿ ਗਲਤ ਅਨਸਰ ਇਨ੍ਹਾਂ ਦੀ ਕਾਰਗੁਜਾਰੀ ਕਾਰਨ ਡਰ ਦੇ ਮਾਹੌਲ ਕਾਰਨ ਮਾਨਸਾ ਤੋਂ ਬਾਹਰ ਜਾਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ਼ ਵਸਤੂ ਨਜਰ ਆਉਂਦੀ ਹੈ ਤਾਂ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਤਾਂ ਜ਼ੋ ਸ਼ਰਾਰਤੀ ਅਨਸਰਾਂ ਤੇ ਜਲਦ ਨੱਥ ਪਾਈ ਜਾ ਸਕੇ।

NO COMMENTS