ਮਾਨਸਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਹਾਲ ਰੱਖਦੇ ਹੋਏ ਮਾੜੇ ਤੇ ਸ਼ਰਾਰਤੀ ਅਨਸਰਾ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ—ਐਸ.ਐਸ.ਪੀ.

0
61

ਮਾਨਸਾ, 09—02—2021  (ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਨੇੜੇ ਆ ਰਹੀਆ ਨਗਰ ਕੌਸ਼ਲ ਅਤ ੇ ਨਗਰ ਪੰਚਾਇਤ ਚੋਣਾਂ—2021 ਜੋ ਜਿਲਾ
ਮਾਨਸਾ ਵਿਖੇ 5 ਥਾਵਾਂ (ਮਾਨਸਾ, ਬੁਢਲਾਡਾ, ਬਰੇਟਾ, ਜੋਗਾ, ਬੋਹਾ) ਵਿਖੇ ਹੋਣੀਆ ਹਨ। ਇਹ ਚੋਣਾਂ ਆਜਾਦ,
ਨਿਰਪੱਖ ਅਤ ੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਮਾਨਸਾ ਪੁਲਿਸ ਵੱਲੋਂ ਅੱਜ ਭਾਰੀ ਪੁਲਿਸ ਫੋਰਸ ਨਾਲ
ਸ਼ਹਿਰ ਮਾਨਸਾ, ਜੋਗਾ, ਬੁਢਲਾਡਾ, ਬਰੇਟਾ ਅਤੇ ਬੋਹਾ ਵਿਖੇ ਫਲੈਗ ਮਾਰਚ/ਰੋਡ ਮਾਰਚ ਕੱਢਿਆ ਗਿਆ।
ਸ਼ਹਿਰ ਮਾਨਸਾ (ਥਾਣਾ ਸਿਟੀ—1 ਮਾਨਸਾ ਅਤ ੇ ਥਾਣਾ ਸਿਟੀ—2 ਮਾਨਸਾ) ਵਿਖੇ ਕੱਢੇ ਗਏ ਰੋਡ
ਮਾਰਚ/ਫਲੈਗ ਮਾਰਚ ਦੀ ਅਗਵਾਈ ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਕੀਤੀ
ਗਈ। ਜਿਹਨਾਂ ਦੇ ਨਾਲ ਇਸ ਜਿਲਾ ਦੇ ਗਜਟਿਡ ਅਫਸਰਾਨ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ.ਬੀ.ਆਈ.)
ਮਾਨਸਾ, ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ, ਸ੍ਰੀ ਸਰਬਜੀਤ ਸਿੰਘ ਡੀ.ਐਸ.ਪੀ. (ਪੀ.ਬੀ.ਆਈ) ਮਾਨਸਾ ਤੋਂ
ਇਲਾਵਾ ਸਬ—ਡਵੀਜ਼ਨ ਮਾਨਸਾ ਦੇ ਮੁੱਖ ਅਫਸਰਾਨ ਸਮੇਤ ਫੋਰਸ ਹਾਜ਼ਰ ਸੀ। ਸ਼ਹਿਰ ਮਾਨਸਾ ਦਾ ਫਲੈਗ/ਰੋਡ
ਮਾਰਚ ਥਾਣਾ ਸਿਟੀ—2 ਮਾਨਸਾ ਤੋਂ ਸੁਰੂ ਹੋ ਕੇ ਠੀਕਰੀ ਵਾਲਾ ਚੌਕ, ਮੇਨ ਬਜਾਰ, 12 ਹੱਟਾ ਚੌਕ, ਵਾਟਰ ਵਰਕਸ


ਰੋਡ ਤੋ ਪੁੱਲ ਸੂਆ, ਭਗਤ ਸਿੰਘ ਚੌਕ, ਸਿਰਸਾ ਰੋਡ ਦਾਣਾਮੰਡੀ, ਤਿੰਨਕੋਨੀ ਮਾਨਸਾ ਤੋਂ ਵਾਪਸ ਬੱਸ ਅੱਡਾ
ਮਾਨਸਾ ਤੱਕ ਕੱਢਿਆ ਗਿਆ। ਇਸਤ ੋਂ ਬਾਅਦ ਜੋਗਾ ਵਿਖੇ ਵੀ ਨਗਰ ਪੰਚਾਇਤ ਚੋਣਾਂ ਸਬੰਧੀ ਫਲੈਗ ਮਾਰਚ
ਕੱਢਿਆ ਗਿਆ। ਸਿਟੀ ਬੁਢਲਾਡਾ ਅਤ ੇ ਬਰੇਟਾ ਦੇ ਏਰੀਆ ਵਿੱਚ ਫਲੈਗ ਮਾਰਚ ਸ੍ਰੀ ਸਤਨਾਮ ਸਿੰਘ ਕਪਤਾਨ
ਪੁਲਿਸ (ਸਥਾਨਕ) ਮਾਨਸਾ, ਸ੍ਰੀ ਪ੍ਰਭਜੋਤ ਕੌਰ ਡੀ.ਐਸ.ਪੀ. ਬੁਢਲਾਡਾ ਅਤ ੇ ਸ੍ਰੀ ਤਰਸੇਮ ਮਸੀਹ ਡੀ.ਐਸ.ਪੀ. (ਡੀ)
ਮਾਨਸਾ ਦੀ ਅਗਵਾਈ ਹੇਠ ਥਾਣਾ ਸਿਟੀ ਬੁਢਲਾਡਾ, ਸਦਰ ਬੁਢਲਾਡਾ ਅਤ ੇ ਬਰੇਟਾ ਦੇ ਮੁੱਖ ਅਫਸਰਾਨ ਵੱਲੋਂ ਸਮੇਤ
ਫੋਰਸ ਨਾਲ ਕੱਢਿਆ ਗਿਆ। ਬੋਹਾ ਵਿਖੇ ਨਗਰ ਪੰਚਾਇਤ ਚੋਣਾਂ ਸਬੰਧੀ ਵੀ ਸ੍ਰੀ ਦਿਗਵਿਜੇ ਕਪਿਲ ਕਪਤਾਨ ਪੁਲਿਸ
(ਇੰਨਵੈਸਟੀਗੇਸਨ) ਮਾਨਸਾ, ਸ੍ਰੀ ਅਮਰਜੀਤ ਸਿੰਘ ਡੀ.ਐਸ.ਪੀ. ਸਰਦੂਲਗੜ ਦੀ ਅਗਵਾਈ ਹੇਠ ਪੁਲਿਸ ਫੋਰਸ
ਵੱਲੋਂ ਫਲੈਗ ਮਾਰਚ ਕੱਢਿਆ ਗਿਆ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਫਲੈਗ/ਰੋਡ ਮਾਰਚ ਦਾ ਮਕਸਦ ਜਿਲਾ
ਅੰਦਰ ਅਮਨ ਤੇ ਕਾਨ ੂੰਨ ਵਿਵਸਥਾਂ ਦੀ ਬਹਾਲੀ ਸਬੰਧੀ ਪਬਲਿਕ ਅੰਦਰ ਵਿਸਵਾਸ਼ ਪੈਦਾ ਕਰਨ, ਆਪਸੀ
ਭਾਈਚਾਰਕ ਸਾਂਝ ਪੈਦਾ ਕਰਨ, ਅਮਨ/ਸ਼ਾਂਤੀ ਬਣਾਏ ਰੱਖਣ ਅਤ ੇ ਪਬਲਿਕ ਨੂੰ ਬਿਨਾ ਡਰ/ਭੈਅ ਤੋਂ ਆਪਣੀ ਵੋਟ
ਦਾ ਸਹੀ ਇਸਤ ੇਮਾਲ ਕਰਨ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੇ ਮਾੜੇ ਅਨਸਰਾ ਨੂੰ ਸਿਰ
ਨਹੀ ਚੁੱਕਣ ਦਿੱਤਾ ਜਾਵੇਗਾ। ਜੇਕਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਨ ੂੰਨ ਨੂੰ ਆਪਣੇ ਹੱਥ ਵਿੱਚ ਲੈਣ ਜਾਂ ਕੋਈ
ਹੋਰ ਮਾੜੀ ਹਰਕਤ ਕਰਨੀ ਸਾਹਮਣੇ ਆਉਦੀ ਹੈ ਤਾਂ ਉਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ, ਜਿਸਦੇ ਵਿਰੁੱਧ
ਮਾਨਸਾ ਪੁਲਿਸ ਵੱਲੋਂ ਤੁਰੰਤ ਬਣਦੀ ਕਾਨ ੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਹਨਾਂ ਚੋਣਾਂ ਵਿੱਚ ਜਿਲਾ ਅੰਦਰ 1500 ਤੋਂ
ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਜਿਹਨਾਂ ਦੱਸਿਆ ਕਿ ਜਿਲਾ ਵਿੱਚ 12000 ਤੋਂ ਵੱਧ ਲਾਇਸੰਸੀ
ਅਸਲੇ ਹਨ, ਜਿਸ ਵਿੱਚੋ 11500 ਤੋਂ ਵੱਧ ਲਾਇਸੰਸੀ (95# ਤੋਂ ਵੱਧ) ਅਸਲੇ ਜਮ੍ਹਾਂ ਕਰਵਾਏ ਜਾ ਚੁੱਕੇ ਹਨ।
ਮਾਨਸਾ ਪੁਲਿਸ ਵੱਲੋਂ 100# ਲਾਇਸੰਸੀ ਅਸਲਾ ਜਮ੍ਹਾਂ ਕਰਵਾਏ ਜਾਣ ਸਬੰਧੀ ਬਾਕੀ ਰਹਿੰਦੇ ਅਸਲੇ ਦੀ ਬਾਰੀਕੀ
ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਇਹ ਚੋਣਾਂ ਆਜਾਦ, ਨਿਰਪੱਖ ਅਤ ੇ
ਪਾਰਦਰਸ਼ੀ ਢੰਗ ਨਾਲ ਨਿਰਵਿੱਘਨਤਾ ਸਹਿਤ ਨੇਪਰੇ ਚਾੜਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

NO COMMENTS