– ਮਾਨਸਾਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ

0
47

ਮਾਨਸਾ, 25 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਡਾ:ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (3OV94-19) ਨੂੰ ਫੈਲਣ ਤੋੋਂ ਰੋਕਣ ਲਈ ਮਾਨਸਾ ਪੁਲਿਸ ਵੱਲੋੋਂ ਜ਼ਿਲ੍ਹੇ ਅੰਦਰ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਜ਼ਿਲ੍ਹੇ ਵਿਚ ਤਾਇਨਾਤ ਸਾਰੇ ਗਜਟਿਡ ਅਫ਼ਸਰ, ਮੁੱਖ ਅਫ਼ਸਰ ਥਾਣਾ ਵੱਲੋੋਂ ਆਪਣੇ ਆਪਣੇ ਥਾਣੇ ਦੇ ਏਰੀਏ ਅੰਦਰ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਬਲਿਕ ਵੱਲੋਂ ਵੀ ਇਸ ਭਿਆਨਕ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸਾਵਧਾਨੀ ਵਰਤਦੇ ਹੋਏ ਪੂਰੀ ਚੁਸਤੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਕਰਫਿਊ ਦੇ ਮੱਦੇਨਜਰ ਨਿੱਤ ਲੋਂੜੀਦੀਆ ਜਰੂਰੀ ਵਸਤਾਂ ਸਬਜੀਆ, ਫਲ, ਦੁੱਧ, ਆਟਾ, ਦਾਲਾਂ ਤੋਂ ਇਲਾਵਾ ਮੈਡੀਕਲ ਦਵਾਈਆ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਘਰ ਘਰ ਸਮਾਨ ਪਹੁੰਚਾਉਣ/ਮੁਹੱਈਆ ਕਰਨ ਵਾਲੇ ਵਿਅਕਤੀਆਂ ਦਾ

ਸਿਹਤ ਵਿਭਾਗ ਦੀ ਟੀਮ ਵੱਲੋਂ ਡਾਕਟਰੀ ਚੈਕਅੱਪ ਕਰਵਾਇਆ ਗਿਆ ਹੈ, ਜਿਨ੍ਹਾਂ ਵੱਲੋਂ ਇਹ ਵਸਤਾਂ ਲੋੜਵੰਦਾਂ ਪਾਸ ਗਲੀ, ਮੁਹੱਲੇ ਵਿੱਚ ਘਰ ਘਰ ਪਹੁੰਚਾਈਆ ਜਾ ਰਹੀਆ ਹਨ। ਲੋੜਵੰਦਾਂ ਲਈ ਲੰਗਰ ਵੀ ਮੁਫਤ ਵੰਡਿਆਂ ਜਾ ਰਿਹਾ ਹੈ। ਇਸ ਭਿਆਨਕ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਵੱਧ ਤੋੋਂ ਵੱਧ ਵਾਰ ਸਾਬਣ ਨਾਲ ਹੱਥ ਧੋਤੇ ਜਾਣ, ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਜਿਸ ਦੇ ਮੱਦੇਨਜ਼ਰ ਸ਼ਹਿਰ ਮਾਨਸਾ ਅਤੇ ਬਰੇਟਾ ਦੇ ਬਾਜ਼ਾਰ, ਭੀੜ-ਭੜੱਕੇ ਵਾਲੀਆਂ ਥਾਵਾਂ, ਦੁਕਾਨਾਂ ਨੂੰ ਦਵਾਈ ਦਾ ਛਿੜਕਾਅ ਕਰਵਾ ਕੇ ਸੈਨੇਟਾਈਜ ਕਰਵਾਇਆ ਗਿਆ ਹੈ। ਭੀਖੀ ਵਿਖੇ ਕੂੜਾ-ਕਰਕਟ ਚੁਕਵਾ ਕੇ ਸਾਫ ਕਰਵਾਇਆ ਗਿਆ ਹੈ ਅਤੇ ਪਿੰਡ ਢੈਪਈ ਬੱਸ ਸਟੈਂਡ ਦਾ ਆਲਾ-ਦੁਆਲਾ ਅਤੇ ਨਾਕਾਪੁਆਇੰਟ ਨੂੰ ਦਵਾਈ ਦਾ ਛਿੜਕਾਅ ਕਰਵਾ ਕੇ ਸੈਨੀਟਾਈਜ ਕਰਵਾ ਕੇ ਪਬਲਿਕ ਅੰਦਰ ਜਾਗਰਤੀ ਪੈਂਦਾ ਕੀਤੀ ਗਈ ਹੈ, ਉਥੇ ਹੀ ਜ਼ਿਲ੍ਹੇ ਅੰਦਰ ਇਸ ਵਾਇਰਸ ਤੋੋਂ ਬਚਾਓ ਦੇ ਪੁਖਤਾ ਪ੍ਰਬੰਧ ਲਗਾਤਾਰ ਆਰੰਭੇ ਗਏ ਹਨ।  ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਕਿ ਇਹ ਵਾਇਰਸ, ਪ੍ਰਭਾਵਿਤ ਵਿਅਕਤੀ ਦੇ ਸਪੰਰਕ ਨਾਲ ਹੀ ਅੱਗੇ ਤੋਂ ਅੱਗੇ ਫੈਲਦਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖੀਏ, ਆਪਣੇ ਆਪਣੇ ਏਰੀਏ ਨੂੰ ਸੈਨੀਟਾਈਜ ਕਰੀਏ ਅਤੇ ਆਪਣੇ ਘਰ ਅੰਦਰ ਰਹਿ ਕੇ ਇਸ

ਵਾਇਰਸ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਸਮਾਜ ਦਾ ਬਚਾਅ ਕਰਦੇ ਹੋਏ ਕਾਨੂੰਨ ਦੀ ਪਾਲਣਾ ਕਰੀਏ। ਮਾਨਸਾ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਪੂਰੀ ਤਰਾ ਵਚਨਬੱਧ ਹੈ। ਜ਼ਿਲ੍ਹਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ  23 ਮਾਰਚ 2019 ਤੋੋਂ ਅੱਜ ਤੱਕ 16 ਮੁਕੱਦਮੇ ਦਰਜ ਕਰਕੇ 67 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

NO COMMENTS