*ਮਾਨਵਤਾ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਏ ਗਏ ਅਹਿਮ ਫੈਂਸਲੇ*

0
124

ਬੁਢਲਾਡਾ 17ਫਰਵਰੀ (ਸਾਰਾ ਯਹਾਂ/ਅਮਨ ਮਹਿਤਾ) ਸ਼ਹਿਰ ਦੀ ਸਮਾਜਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਇੱਕ ਅਹਿਮ ਮੀਟਿੰਗ ਪ੍ਰਧਾਨ ਅਮਿਤ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੰਸਥਾਂ ਵੱਲੋਂ ਚਲਾਈਆਂ ਗਈਆਂ ਗਤੀਵਿਧੀਆਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਸਰਬਸੰਮਤੀ ਨਾਲ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਅਤੇ ਸੰਸਥਾਂ ਦੀ ਚੜ੍ਹਦੀ ਕਲਾਂ ਲਈ ਅਹਿਮ ਫੈਂਸਲੇ ਲਏ ਗਏ। ਜਿਸ ਵਿੱਚ 10 ਮਾਰਚ ਨੂੰ ਸਥਾਨਕ ਇੰਦਰਾ ਗਾਂਧੀ ਕਾਲਜ ਵਿਖੇ ਖੂਨਦਾਨ ਕੈਂਪ ਲਗਾਉਣ ਲਈ ਸੰਸਥਾਂ ਦੇ ਮੈਂਬਰਾਂ ਦੀ ਇੱਕ ਟੀਮ ਗਠਿਤ ਕੀਤੀ ਗਈ ਜਿਸ ਦੇ ਪ੍ਰੋਜੈਕਟ ਚੇਅਰਮੈਨ ਮਹਿੰਦਰਪਾਲ ਨੂੰ ਬਣਾਇਆ ਗਿਆ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ। ਇਸੇ ਤਰ੍ਹਾਂ ਯੋਗਾ ਕੈਂਪ ਕਰਨ ਲਈ ਪ੍ਰੋਜੈਕਟ ਚੇਅਰਮੈਨ ਪੁਨੀਤ ਗੋਇਲ ਅਤੇ ਕ੍ਰਿਸ਼ਨ ਸਿੰਗਲਾ (ਬੱਬੂ) ਨੂੰ ਲਗਾਇਆ। ਇਸ ਮੌਕੇ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਜਨਤਕ ਥਾਵਾਂ ਤੇ ਪੌਦੇ ਲਗਾ ਕੇ ਹਰਿਆ ਭਰਿਆ ਬਨਾਉਣ ਲਈ ਪੋਦੇ ਲਗਾਉਣ ਦਾ ਫੈਂਸਲਾ ਵੀ ਲਿਆ ਗਿਆ ਜਿਸ ਦੀ ਸਾਂਭ ਸੰਭਾਲ ਦੀ ਲਈ ਪ੍ਰੋਜੈਕਟ ਚੇਅਰਮੈਨ ਪ੍ਰਦੀਪ ਬਾਂਸਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸੰਸਥਾਂ ਦੇ ਮੈਂਬਰਾਂ ਵੱਲੋਂ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਦੇ ਸੁਆਗਤ ਵਿੱਚ ਸਵਾਗਤੀ ਬੋਰਡ ਲਗਾਉਣ ਦੀ ਜਿੰਮੇਵਾਰੀ ਵਿਜੈਪਾਲ ਅਤੇ ਰਾਕੇਸ਼ ਕੁਮਾਰ ਜੇ.ਈ. ਨੂੰ ਦਿੱਤੀ ਗਈ। ਇਸੇ ਤਰ੍ਹਾਂ ਸੰਸਥਾਂ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਤਿਹਾਸਿਕ ਯਾਤਰਾ ਕਰਵਾਉਣ ਲਈ ਚਰਚਾ ਕੀਤੀ ਗਈ ਜਿਸ ਵਿੱਚ ਇਤਿਹਾਸਿਕ ਕੁਰਕਸ਼ੇਤਰ (ਹਰਿਆਣਾ) ਦੀ ਯਾਤਰਾ ਪਾਸ ਕੀਤੀ ਗਈ ਜਿਸ ਦੀ ਜਿੰਮੇਵਾਰੀ ਨਰੇਸ਼ ਕੁਮਾਰ ਅਤੇ ਪ੍ਰਮੋਦ ਹੋਜਰੀ ਨੂੰ ਦਿੱਤੀ ਗਈ। ਮੀਟਿੰਗ ਦੌਰਾਨ ਐਮਰਜੈਂਸੀ ਖੂਨ ਲੌੜ ਪੈਣ ਤੇ ਆਉਣ ਵਾਲੀ ਸਮੱਸਿਆ ਸੰਬੰਧੀ ਸ਼ਿਵ ਕਾਂਸਲ ਵੱਲੋਂ ਵਿਚਾਰ ਰੱਖਿਆ ਗਿਆ। ਜਿਸ ਦੌਰਾਨ ਖੂਨਦਾਨੀਆਂ ਦੀ ਸੂਚੀ ਬਨਾਉਣ ਦਾ ਫੈਂਸਲਾ ਕੀਤਾ ਗਿਆ। ਜੋ ਜਿੰਮੇਵਾਰੀ ਸੰਦੀਪ ਗੋਇਲ ਨੂੰ ਦਿੱਤੀ ਗਈ ਜੋ ਸਮੇਂ ਤੇ ਖੂਨ ਦੀ ਲੋੜ ਪੈਣ ਤੇ ਸੂਚੀ ਵਿੱਚੋਂ ਖੂਨਦਾਨੀ ਨੂੰ ਮੌਕੇ ਤੇ ਭੇਜਣ ਲਈ ਪ੍ਰੇਰਿਆ ਕਰਨਗੇ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੀਨੀਅਰ ਅਹੁੱਦੇਦਾਰ ਅਤੇ ਮੈਂਬਰ ਮੌਜੂਦ ਸਨ। 

NO COMMENTS