*–ਮਾਤ ਦਿਵਸ ਦੇ ਮੱਦੇਨਜ਼ਰ ਤੀਸਰੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੇ ਕਰਵਾਏ ਕਵਿਤਾ ਮੁਕਾਬਲੇ*

0
22

ਮਾਨਸਾ- 09 ਮਈ (ਸਾਰਾ ਯਹਾਂ/ ਜੋਨੀ ਜਿੰਦਲ ) : ਸਥਾਨਕ ਐਸ.ਡੀ.ਕੇ.ਐਲ.ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿੱਚ ਮਾਤ ਦਿਵਸ ਦੇ ਮੱਦੇਨਜ਼ਰ ਤੀਸਰੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਕਵਿਤਾ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।       ਇਸ ਵਿਸ਼ੇਸ਼ ਦਿਨ ਮੌਕੇ ਕਵਿਤਾ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਦੇ ਪ੍ਰਤੀ ਆਪਣੇ-ਆਪਣੇ ਭਾਵ ਵਿਅਕਤ ਕੀਤੇ।     ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਹਰ ਵਿਅਕਤੀ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ ਹੈ। ਮਾਂ ਦਾ ਕਰਜ਼ ਕਦੇ ਵੀ ਅਦਾ ਨਹੀਂ ਕੀਤਾ ਜਾ ਸਕਦਾ।      ਪ੍ਰਿੰਸੀਪਲ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਪ੍ਰਸੰਸ਼ਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਸਾਰੇ ਬੱਚਿਆਂ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਮਾਂ ਦੀ ਮਹੱਤਤਾ ਦੱਸਦੇ ਹੋਏ ਸਾਰਿਆਂ ਨੂੰ ਮਾਤ ਦਿਵਸ ਦੀ ਵਧਾਈ ਦਿੱਤੀ।ਇਸ ਮੌਕੇ ਅਧਿਆਪਕਾਂ ਵੱਲੋਂ ਵੀ ਕਵਿਤਾਵਾਂ ਸੁਣਾਈਆਂ ਗਈਆਂ।       ਇਸ ਪ੍ਰਤੀਯੋਗਿਤਾ ਵਿਚ ਤੀਸਰੀ ਜਮਾਤ ਦੇ ਨਿਰਣਾਇਕ ਮੰਡਲ ਵਿੱਚ ਮੈਡਮ ਰਮਨ ਤੇ ਰਣਵੀਰ ਅਤੇ ਚੌਥੀ ਜਮਾਤ ਵਿੱਚ  ਮੈਡਮ ਅਲੀਸ਼ਾ ਤੇ ਸੋਨਾ ਨੇ ਆਪਣੀ ਭੂਮਿਕਾ ਨਿਭਾਈ।

NO COMMENTS