ਮਾਨਸਾ 18 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਜੈ ਮਾਂ ਜਵਾਲਾ ਸੇਵਾ ਸੰਮਤੀ ਟਰੱਸਟ ਵਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਸ਼੍ਰੀ ਜਵਾਲਾ ਜੀ ਵਿਖੇ ਲੱਗਣ ਵਾਲੇ ਭੰਡਾਰੇ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪੂਜ਼ਾ ਅਰਚਨਾ ਕਰਕੇ ਧਾਰਮਿਕ ਰਸਮਾਂ ਅਨੁਸਾਰ ਰਵਾਨਾ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਸਕੱਤਰ ਹੰਸ ਰਾਜ ਗੋਇਲ ਨੇ ਦੱਸਿਆ ਕਿ ਸਰਪ੍ਰਸਤ ਰਕੇਸ਼ ਖਿਆਲਾ ਅਤੇ ਪ੍ਰਧਾਨ ਈਸ਼ਵਰ ਮੰਢਾਲੀ ਦੀ ਅਗਵਾਈ ਹੇਠ ਲਗਾਏ ਜਾਣ ਵਾਲੇ ਇਸ ਪੰਜ ਦਿਨਾਂ ਭੰਡਾਰੇ ਨੂੰ ਸਥਾਨਕ ਮਾਤਾ ਮਨਸਾ ਦੇਵੀ ਮੰਦਰ ਤੋਂ ਡਾਕਟਰ ਮਾਨਵ ਜਿੰਦਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਉਹਨਾਂ ਦੱਸਿਆ ਕਿ ਇਸ ਮੌਕੇ ਨਾਰੀਅਲ ਦੀ ਰਸਮ ਅਦਾ ਕਰਦਿਆਂ ਸਮਾਜਸੇਵੀ ਸੰਜੀਵ ਪਿੰਕਾ ਨੇ ਕਿਹਾ ਕਿ ਮਾਨਸਾ ਦੀਆਂ ਧਾਰਮਿਕ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਫਰੀ ਖਾਣੇ ਦੇ ਲੰਗਰ ਅਤੇ ਦਵਾਈਆਂ ਦੇ ਲੰਗਰ ਲਗਾਏ ਜਾਂਦੇ ਹਨ ਤਾਂ ਕਿ ਦੂਰ ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਫ ਸੁਥਰਾ ਭੋਜਨ ਮਿਲ ਸਕੇ ਅਤੇ ਕਿਸੇ ਵੀ ਬੀਮਾਰੀ ਦੀ ਹਾਲਤ ਵਿੱਚ ਮੁਢਲੀ ਸਹਾਇਤਾ ਦਿੱਤੀ ਜਾ ਸਕੇ।
ਡਾਕਟਰ ਮਾਨਵ ਜਿੰਦਲ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵਲੋਂ ਲਗਾਏ ਜਾਂਦੇ ਲੰਗਰ ਉਹਨਾਂ ਵਲੋਂ ਕੀਤਾ ਜਾਂਦਾ ਵਧੀਆ ਉਪਰਾਲਾ ਹੈ ਨਵਰਾਤਰਿਆਂ ਦੇ ਸਮੇਂ ਧਾਰਮਿਕ ਸਥਾਨਾਂ ਤੇ ਵੱਡੀ ਗਿਣਤੀ ਵਿੱਚ ਲੋਕਡ ਪਹੁੰਚਦੇ ਹਨ ਦਿਨ ਰਾਤ ਯਾਤਰਾਵਾਂ ਚਲਦੀਆਂ ਰਹਿੰਦੀਆਂ ਹਨ ਇਹਨਾਂ ਸੰਸਥਾਵਾਂ ਵਲੋਂ ਦਿਨ ਰਾਤ ਚੱਲਣ ਵਾਲੇ ਲਗਾਏ ਜਾਂਦੇ ਭੰਡਾਰਿਆਂ ਕਾਰਣ ਸ਼ਰਧਾਲੂਆਂ ਨੂੰ ਖਾਣ ਪੀਣ ਦੀ ਦਿੱਕਤ ਮਹਿਸੂਸ ਨਹੀਂ ਹੁੰਦੀ।
ਸੰਸਥਾ ਦੇ ਕੈਸ਼ੀਅਰ ਅਸ਼ੋਕ ਬਾਂਸਲ ਅਤੇ ਮੈਂਬਰ ਜਗਤ ਰਾਮ ਗਰਗ ਨੇ ਦੱਸਿਆ ਕਿ ਸੰਸਥਾ ਵਲੋਂ ਸ਼੍ਰੀ ਮਾਤਾ ਜਵਾਲਾ ਜੀ ਵਿਖੇ ਇੱਕ ਧਰਮਸ਼ਾਲਾ ਦਾ ਨਿਰਮਾਣ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਜਿੱਥੇ ਯਾਤਰੀਆਂ ਦੇ ਠਹਿਰਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਕੋਈ ਵੀ ਯਾਤਰੀ ਕਿਸੇ ਵੀ ਸਥਾਨ ਤੋਂ ਆ ਕੇ ਕਿਸੇ ਵੀ ਸਮੇਂ ਇਸ ਧਰਮਸ਼ਾਲਾ ਵਿਖੇ ਠਹਿਰ ਸਕਦਾ ਹੈ।
ਇਸ ਮੌਕੇ ਸੋਮਪਾਲ,ਅਮ੍ਰਿਤਪਾਲ ਮਿੱਤਲ, ਮਾਸਟਰ ਭਗਵਾਨ ਰੱਲਾ, ਰਾਜ ਕੁਮਾਰ ਕਾਠ, ਰਕੇਸ਼ ਕੇਸ਼ੀ, ਮਹੰਤ ਅਸ਼ੋਕ ਸ਼ਰਮਾ, ਰਕੇਸ਼ ਖਿਆਲਾ, ਈਸ਼ਵਰ ਮੰਡਾਲੀ, ਹੰਸ ਰਾਜ, ਜਗਤ ਰਾਮ ਗਰਗ ਹਾਜ਼ਰ ਸਨ।