*ਮਾਤਾ ਦੇ ਦਰਬਾਰ ਤੇ 51ਵੀਂ ਵਾਰ ਝੰਡੇ ਝੁਲਾਉਣ ਲਈ ਬੱਸ ਰਵਾਨਾ*

0
195

 ਮਾਨਸਾ 25 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਦੇ ਦਰਬਾਰ ਤੇ ਝੰਡੇ ਝੁਲਾਉਣ ਲਈ ਬੱਸ ਮੰਡਲ ਦੇ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਰਵਾਨਾ ਹੋਈ।
ਇਹ ਜਾਣਕਾਰੀ ਦਿੰਦਿਆਂ ਯਾਤਰਾ ਦੇ ਇੰਚਾਰਜ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਪਿਛਲੇ 51 ਸਾਲ ਤੋਂ ਹਰ ਸਾਲ ਸ਼ਕਤੀ ਭਵਨ ਮੰਦਰ ਵਿਖੇ ਸਾਵਨ ਦੇ ਮਹੀਨੇ ਝੰਡਾ ਪੂਜਨ ਰਸਮ ਅਦਾ ਕੀਤੀ ਜਾਂਦੀ ਹੈ ਇਸ ਉਪਰੰਤ ਸ਼੍ਰੀ ਮਾਤਾ ਮੰਦਰ ਖਿਆਲਾ, ਸ਼੍ਰੀ ਮਾਤਾ ਮੰਦਰ ਨੈਣਾ ਦੇਵੀ ਅਤੇ ਸ਼੍ਰੀ ਮਾਤਾ ਮੰਦਰ ਚਿੰਤਪੁਰਨੀ ਵਿਖੇ ਮੰਡਲ ਦੇ ਸਮੂਹ ਮੈਂਬਰਾਂ ਵਲੋਂ ਪੂਰੀ ਧਾਰਮਿਕ ਆਸਥਾ ਦੇ ਨਾਲ ਇਹ ਝੰਡੇ ਝੁਲਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਭਗਤਾਂ ਵਲੋਂ ਸਾਰੇ ਮਾਤਾ ਦੇ ਦਰਬਾਰਾਂ ਵਿਖੇ ਭਜਨ ਗਾ ਕੇ ਮਾਤਾ ਦਾ ਸੰਗੀਤਮਈ ਗੁਣਗਾਨ ਕੀਤਾ ਜਾਂਦਾ ਹੈ।
ਮੰਡਲ ਦੇ ਵਾਈਸ ਪ੍ਰਧਾਨ ਕੇਸੀ ਸ਼ਰਮਾਂ ਅਤੇ ਮੁਕੇਸ਼ ਬਾਂਸਲ ਨੇ ਦੱਸਿਆ ਕਿ ਇਸ ਬੱਸ ਨੂੰ ਧਾਰਮਿਕ ਰਸਮਾਂ ਅਨੁਸਾਰ ਰਵਾਨਾ ਕਰਨ ਸਮੇਂ ਨਾਰੀਅਲ ਦੀ ਰਸਮ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ ਅਤੇ ਝੰਡੀ ਦੇਣ ਦੀ ਰਸਮ ਅਗਰਵਾਲ ਸਭਾ ਦੇ ਵਾਈਸ ਪ੍ਰਧਾਨ ਰਜੇਸ਼ ਪੰਧੇਰ ਨੇ ਅਦਾ ਕੀਤੀ। ਵਿਨੋਦ ਭੰਮਾਂ ਨੇ ਦੱਸਿਆ ਕਿ ਸ਼੍ਰੀ ਦੁਰਗਾ ਕੀਰਤਨ ਮੰਡਲ ਦੇ ਮੈਂਬਰਾਂ ਵਲੋਂ ਸ਼ਹਿਰ ਵਿੱਚ ਹੋਣ ਵਾਲੇ ਹਰੇਕ ਧਾਰਮਿਕ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।
ਪਿਛਲੇ ਕਾਫੀ ਸਮੇਂ ਤੋਂ ਇਸ ਮੰਡਲ ਦੇ ਨਾਲ ਯਾਤਰਾਵਾਂ ਤੇ ਜਾ ਰਹੇ ਡਿਪਟੀ ਕੰਟਰੋਲਰ ਫਾਇੰਨਾਸ ਐਂਡ ਅਕਾਉਂਟਸ ਅਸ਼ਵਨੀ ਜਿੰਦਲ ਅਤੇ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੰਡਲ ਵਲੋਂ ਹਰੇਕ ਯਾਤਰਾ ਸਮੇਂ ਪੂਰੀ ਧਾਰਮਿਕ ਆਸਥਾ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਪੂਰੀ ਸ਼ਰਧਾ ਨਾਲ ਭਜਨ ਬੰਦਗੀ ਕਰਦਿਆਂ ਯਾਤਰਾ ਕੀਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਯਾਤਰਾਵਾਂ ਕਰਨ ਨਾਲ ਜਿੱਥੇ ਲੋਕ ਧਰਮ ਨਾਲ ਜੁੜਦੇ ਹਨ ਉਸ ਦੇ ਨਾਲ ਹੀ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ। ਮਹੰਤ ਵਿਜੇ ਕਮਲ ਨੇ ਦੱਸਿਆ ਕਿ ਮੰਡਲ ਵਲੋਂ ਮਾਨਸਾ ਅਤੇ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ ਮਾਤਾ ਭਗਵਤੀ ਦੀਆਂ ਚੌਂਕੀਆਂ ਅਤੇ ਜਾਗਰਣ ਕੀਤੇ ਜਾਂਦੇ ਹਨ ਅਤੇ ਮੰਡਲ ਵਲੋਂ ਸ਼ਹਿਰ ਵਾਸੀਆਂ ਦੇ ਧਾਰਮਿਕ ਅਤੇ ਸਮਾਜਿਕ ਪੌ੍ਗਰਾਮ ਕਰਨ ਲਈ ਅਪਨਾ ਭਵਨ ਨਾਂ ਦਾ ਏ.ਸੀ. ਹਾਲ ਵੀ ਬਣਾਇਆ ਗਿਆ ਹੈ।
ਇਸ ਮੌਕੇ ਐਡਵੋਕੇਟ ਆਤਮਾ ਰਾਮ,ਲਛਮਣ ਦਾਸ, ਵਿਸ਼ਾਲ ਵਿੱਕੀ, ਮਨੋਜ ਅਰੋੜਾ,ਧੂਪ ਸਿੰਘ, ਰਮੇਸ਼ ਕੁਮਾਰ, ਸੁਰੇਸ਼ ਜਿੰਦਲ,ਬੰਟੀ ਕੁਮਾਰ,ਗੋਰੀ ਸਿੰਘ, ਨਵਜੋਤ ਬੱਬੀ, ਸੱਤਪਾਲ ਅਰੋੜਾ, ਅਨਿਲ ਸਿੰਗਲਾ,ਵਿਪਨ ਅਰੋੜਾ,ਜੀਵਨ ਜੁਗਨੀ ਅਤੇ ਇਸਤਰੀ ਸਤਿਸੰਗ ਸ਼ਕਤੀ ਭਵਨ ਦੇ ਸਮੂਹ ਮੈਂਬਰ ਹਾਜ਼ਰ ਸਨ।

NO COMMENTS