*ਮਾਤਾ ਦਰਸ਼ਨ ਕੌਰ ਪਤਨੀ ਨੈਬ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ, ਬਲਾਕ ਸਰਦੂਲਗੜ੍ਹ (ਮਾਨਸਾ) ਲਈ ਪਾਣੀ ਵਾਲੀ ਟੈਂਕੀ ਦੀ ਕੀਤੀ ਸੇਵਾ*

0
71

ਮਾਨਸਾ, 26 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਗਰਮੀ ਜ਼ਿਆਦਾ ਹੋਣ ਕਰਕੇ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਟੈਂਕੀ ਦੀ ਸੇਵਾ ਪਿੰਡ ਝੰਡੂਕੇ ਦੀ ਮਾਤਾ ਦਰਸ਼ਨ ਕੌਰ ਪਤਨੀ ਨੈਬ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ, ਬਲਾਕ ਸਰਦੂਲਗੜ੍ਹ (ਮਾਨਸਾ) ਵਿਖੇ ਕਰਵਾਈ। ਸਕੂਲ ਦੇ ਮੁੱਖੀ ਮਾਸਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਟੈਂਕੀ ਦੀ ਘਾਟ ਸੀ ਜਿਸ ਨੂੰ ਮੁੱਖ ਰੱਖਦਿਆਂ ਮਾਤਾ ਦਰਸ਼ਨ ਕੌਰ ਪਤਨੀ ਨੈਬ ਸਿੰਘ ਨੇ ਟੈਂਕੀ ਅਤੇ ਟੈਂਕੀ ਦੀ ਫੀਟਿੰਗ ਦਾ ਪ੍ਰਬੰਧ ਕਰਕੇ ਬਹੁਤ ਹੀ ਨੇਕ ਕੰਮ ਕੀਤਾ ਹੈ। ਉਨਾਂ ਦੇ ਨਾਲ ਮੀਨਾ ਕੌਰ ਅਤੇ ਉਨ੍ਹਾਂ ਦੀ ਨੂੰਹ ਰਾਜਵਿੰਦਰ ਕੌਰ ਨੇ ਬੱਚਿਆਂ ਨਾਲ ਸਮਾਂ ਬਿਤਾਉਣ ਦੇ ਨਾਲ ਨਾਲ ਬੱਚਿਆਂ ਨੂੰ ਪਿਆਰ ਦਿੱਤਾ ਅਤੇ ਕਿਹਾ ਕਿ ਸਾਨੂੰ ਅੱਜ ਇਹ ਨੇਕ ਕੰਮ ਕਰਕੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੈ। ਅੱਗੇ ਤੋਂ ਵੀ ਅਸੀਂ ਸਕੂਲ ਦੇ ਬੱਚਿਆਂ ਲਈ ਸੇਵਾਵਾਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅੰਤ ਵਿੱਚ ਸਕੂਲ ਮੁੱਖੀ ਭੁਪਿੰਦਰ ਸਿੰਘ ਨੇ ਮਾਤਾ ਦਰਸ਼ਨ ਕੌਰ ਪਤਨੀ ਨੈਬ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਸਮੂਹ ਸਕੂਲ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਦਰਸ਼ਨ ਕੌਰ ਪਤਨੀ ਨੈਬ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

NO COMMENTS