*ਮਾਤਾ ਗੁਜਰੀ ਭਲਾਈ ਕੇਂਦਰ ਨੇ ਦਿੱਤਾ ਲੋੜਵੰਦ ਬੱਚਿਆਂ ਦੀਆਂ ਫੀਸਾਂ ਦਾ ਚੈਕ ਅਤੇ ਵੰਡੀ 60 ਹਜ਼ਾਰ ਦੀ ਸਟੈਸਨਰੀ*

0
35

ਬੁਢਲਾਡਾ 30 ਮਈ (ਸਾਰਾ ਯਹਾਂ/ਅਮਨ ਮਹਿਤਾ) -ਹਰ ਨਾਗਰਿਕ ਨੂੰ ਸਿਖਿਆ ਅਤੇ ਸਿਹਤ ਸਹੂਲਤਾਂ ਦੇਣਾ ਸਰਕਾਰਾਂ ਦਾ ਸਵਿਧਾਨਿਕ ਫਰਜ਼ ਹੈ। ਬਹੁਤੇ ਦੇਸ਼ ਇਸਤੇ ਚੰਗੀ ਤਰ੍ਹਾਂ ਅਮਲ ਵੀ ਕਰ ਰਹੇ ਹਨ, ਪਰ ਆਪਣੇ ਦੇਸ਼ ਵਿੱਚ ਨਾ ਸਿਹਤ ਅਤੇ ਨਾ ਸਿਖਿਆ ਸਹੂਲਤਾਂ ਸਰਕਾਰਾਂ ਦੇ ਰਹੀਆਂ ਹਨ। ਕਈ ਗਰੀਬ ਸਿਹਤ ਸਹੂਲਤਾਂ ਦੀ ਕਮੀ ਕਾਰਨ ਮਰ ਰਹੇ ਹਨ ਅਤੇ ਕਈ ਲੋੜਵੰਦ ਬੱਚੇ ਹੁਸ਼ਿਆਰ ਹੁੰਦੇ ਹੋਵੇ ਵੀ ਮਹਿੰਗੀ ਸਿਖਿਆ ਕਾਰਣ ਦੁੱਖੀ ਮਨ ਨਾਲ ਇੱਛਾ ਅਨੁਸਾਰ ਪੜਾਈ ਨਹੀਂ ਕਰ ਸਕਦੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸੰਸਥਾਪਕ ਮਾਸਟਰ ਕੁਲਵੰਤ ਸਿੰਘ ਨੇ ਗੁਰੂ ਨਾਨਕ ਕਾਲਜ ਵਿਖੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਦਾ ਚੈਕ ਦਿੰਦੀਆਂ ਕੀਤਾ। ਇਸ ਮੌਕੇ ਜਿੱਥੇ ਉਨ੍ਹਾਂ ਵੱਲੋਂ ਗੁਰੂ ਨਾਨਕ ਕਾਲਜ ‘ਚ ਪੜ੍ਹਦੇ 6 ਲੋੜਵੰਦ ਬੱਚਿਆਂ ਦੀ 35000 ਰੁਪਏ ਫੀਸ ਦਾ ਚੈਕ ਪਿ੍ੰਸੀਪਲ ਕੁਲਦੀਪ ਸਿੰਘ ਬੱਲ ਨੂੰ ਦਿੱਤਾ ਗਿਆ, ਉੱਥੇ ਹੀ ਜਿਨ੍ਹਾਂ ਨੂੰ ਸੰਸਥਾ ਵਲੋਂ ਮਹੀਨਾਵਾਰ ਰਾਸ਼ਨ ਦਿੱਤਾ ਜਾਂਦਾ ਹੈ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ 60000 ( ਸੱਠ ਹਜ਼ਾਰ) ਰੁਪਏ ਦੀ ਸਟੈਸਨਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਸੈਸ਼ਨ ਦੀ 65000 ਦੀ ਫੀਸ ਭਰੀ ਜਾ ਚੁੱਕੀ ਹੈ। ਇਸੇ ਤਹਿਤ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਹਰ ਸਾਲ ਦੋ ਲੱਖ ਰੁਪਏ ਲੋੜਵੰਦ ਬੱਚਿਆਂ ਦੀ ਫੀਸ ਅਤੇ ਸਟੇਸ਼ਨਰੀ ਤੇ ਖਰਚ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਦਾਨੀ ਪੁੁੁਰਸ਼ਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ।

NO COMMENTS