ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲੋਕਡਾਊਨ ਦੌਰਾਨ ਲੋੜਵੰਦ ਲਈ ਬਣਾਇਆ ਮਕਾਨ।

0
91

ਬੁਢਲਾਡਾ 12 ਮਈ (ਅਮਨ ਮਹਿਤਾ): ਕਰਫਿਊ ਦੌਰਾਨ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮਦਦ ਸ਼ਹਿਰ ਦੀਆਂ ਕਈ ਸੰਸਥਾਵਾਂ ਕਰ ਰਹੀਆਂ। ਇਸੇ ਤਰ੍ਹਾਂ ਸਥਾਨਕ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਜਿੱਥੇ ਲੋਕ ਡਾਊਨ ਸਮੇਂ ਲੋੜਵੰਦਾਂ ਲਈ ਲੰਗਰ ਅਤੇ ਸੁੱਕੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਹੀ ਇੱਕ ਬਹੁਤ ਹੀ ਲੋੜਵੰਦ ਵਿਕਲਾਂਗ ਪਰਿਵਾਰ ਨੂੰ ਮਕਾਨ ਬਣਾ ਕੇ ਦੇ ਰਿਹਾ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦਸਿਆ ਕਿ ਦੋਨੋ ਅੰਗਹੀਣ ਪਤੀ ਪਤਨੀ ਨੂੰ ਆਰਥਿਕ ਤੰਗੀ ਕਾਰਣ ਮਕਾਨ ਦਾ ਕਰਾਇਆ ਭਰਨਾ ਔਖਾ ਸੀ। ਨਰੇਸ਼ ਕੁਮਾਰ ਕੋਲ ਇੱਕ ਛੋਟਾ ਜਿਹਾ ਪਲਾਟ ਸੀ, ਜਿਸ ਉੱਪਰ ਸੰਸਥਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਸਮਾਜ ਸੇਵੀ ਗੁਰਵਿੰਦਰ ਸਿੰਘ ਭੂਸ਼ਨ, ਅਸ਼ੋਕ ਕਾਠ, ਨਿਰਮਲ ਸਿੰਘ, ਬੀਟੂ ਜੁਗਰਾਜ ਪੈ੍ਸ ਆਦਿ ਦੇ ਉੱਦਮ ਨਾਲ ਮਕਾਨ ਬਣਾ ਕੇ ਦੇ ਰਿਹਾ ਹੈ। ਸੰਸਥਾ ਵਲੋਂ ਸਹਿਯੋਗ ਦੇਣ ਲਈ ਨੇਕੀ ਫਾਊਂਡੇਸ਼ਨ, ਸੀ੍ ਕਿ੍ਸ਼ਨਾ ਬੇਸਹਾਰਾ ਗਊਸ਼ਾਲਾ, ਹਲਕਾ ਵਧਾਇਕ ਪਿ੍ੰ: ਬੁੱਧ ਰਾਮ, ਗਊ ਦਲ ਅਤੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਚਾਰ ਦੀਵਾਰੀ ਲਈ ਸਹਿਯੋਗ ਦੀ ਮੰਗ ਕੀਤੀ।। ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦਸਿਆ ਕਿ ਸੰਸਥਾ ਵਲੋਂ ਪਿਛਲੇ ਦਿਨਾਂ ਵਿੱਚ ਨਰੇਸ਼ ਕੁਮਾਰ ਨੂੰ ਟਰਾਈ ਸਾਇਕਲ ਅਤੇ ਪਤਨੀ ਨੂੰ ਵਸਾਖੀਆਂ ਵੀ ਦਿੱਤੀਆਂ ਸਨ। ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਨਰੇਸ਼ ਕੁਮਾਰ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਧੰਨਵਾਦ ਕੀਤਾ ਗਿਆ।  ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਗੁਰਚਰਨ ਸਿੰਘ ਮਲਹੋਤਰਾ, ਸ਼ਿਵ ਮਿੱਤਲ, ਗੁਰਸੇਵਕ ਸਿੰਘ, ਸੰਜੂ ਕਾਠ, ਦਵਿੰਦਰ ਪਾਲ ਸਿੰਘ ਲਾਲਾ, ਨਥਾ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।

NO COMMENTS