*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਾਣੀ ਸੇਵਾ ਐਸ ਡੀ ਐਮ ਵਲੋਂ ਸ਼ੁਰੂ*

0
30

ਬੁਢਲਾਡਾ        (ਸਾਰਾ ਯਹਾਂ/  ਅਮਨ ਮਹਿਤਾ) :    ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰ੍ਹਾਂ ਦੋ ਚਲਦੇ ਫਿਰਦੇ ਰਿਕਸ਼ਿਆਂ ਅਤੇ ਟੈਂਕੀਆਂ ਦੀ ਸੇਵਾ ਬੁਢਲਾਡਾ ਐਸ ਡੀ ਐਮ ਵਲੋਂ ਸੰਸਥਾ ਮੈਂਬਰਾਂ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ। ਸੰਸਥਾ ਮੈਂਬਰ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਪਾਣੀ ਦੀ ਮਹਾਨ ਸੇਵਾ ਲਈ ਦੋ ਚਲਦੇ ਫਿਰਦੇ ਪਾਣੀ ਪਿਆਉਣ ਵਾਲੇ ਰਿਕਸ਼ੇ ਸਾਰੇ ਸ਼ਹਿਰ ਵਿੱਚ ਪਾਣੀ ਪਿਆਉਣ ਦੀ ਸੇਵਾ ਕਰਦੇ ਹਨ। ਅੱਧੀ ਅਤੇ ਸਾਰੀ ਛੁੱਟੀ ਸਮੇਂ ਇਹ ਰਿਕਸ਼ੇ ਕੁੜੀਆਂ ਅਤੇ ਮੁੰਡਿਆਂ ਦੇ ਸਕੂਲਾਂ ਵਿੱਚ ਆ ਜਾਂਦੇ ਹਨ। ਇਸ ਤੋਂ ਬਿਨਾਂ ਸ਼ਹਿਰ ਵਿੱਚ ਲਗਭਗ 12 ਟੈਂਕੀਆਂ ਰੱਖਕੇ ਅਤੇ ਸਰਕਾਰੀ ਹਸਪਤਾਲ ਵਿੱਚ ਆਰ ਓ ਸਮੇਤ ਵੱਡੇ ਵਾਟਰ ਕੂਲਰ ਰੱਖ ਕੇ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਝਲਬੂਟੀ ਨੇ ਦੱਸਿਆ ਕਿ ਸੰਸਥਾ ਦੇ ਹੋਰ ਭਲਾਈ ਕਾਰਜਾਂ ਵਿੱਚ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਮਰੀਜ਼ਾਂ ਦੇ ਇਲਾਜ਼, ਮਕਾਨਾਂ ਦੀ ਮੁਰੰਮਤ, ਬੱਚਿਆਂ ਨੂੰ ਫੀਸਾਂ ਅਤੇ ਸਟੇਸ਼ਨਰੀ, ਸ਼ਵਵੈਨ ਅਤੇ ਪਾਲਕੀ ਸਾਹਿਬ ਦੀ ਸੇਵਾ, ਬੱਚੀਆਂ ਦੇ ਵਿਆਹ, ਅੱਖਾਂ ਸ਼ਰੀਰ ਦਾਨ ਸੇਵਾ ਆਦਿ ਸ਼ਾਮਲ ਹੈ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ। ਐਸ ਡੀ ਐਮ ਸਾਹਿਬ ਨੇ ਸ਼ਹਿਰ ਵਾਸੀਆਂ ਨੂੰ ਇਸ ਮਹਾਨ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਅਤੇ ਇਸ ਨੂੰ ਇੱਕ ਬਹੁਤ ਵੱਡੀ ਸੇਵਾ ਦਾ ਦਰਜ਼ਾ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਦੇਵ ਸਿੰਘ ਸ਼ਿਵ ਮਿੱਤਲ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਦਵਿੰਦਰਪਾਲ ਸਿੰਘ,ਸੋਹਣ ਸਿੰਘ, ਟਿੰਕੂ ਪੰਜਾਬ, ਮਿਸਤਰੀ ਜਰਨੈਲ ਸਿੰਘ, ਤਰਸੇਮ ਚੰਦ ਮ, ਇੰਦਰਜੀਤ ਸਿੰਘ, ਨੱਥਾ ਸਿੰਘ, ਸਰੂਪ ਸਿੰਘ,  ਆਦਿ ਹਾਜ਼ਰ ਸਨ।

NO COMMENTS