*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਮੈਰਿਟ ਬੱਚੀਆਂ ਸਨਮਾਨਿਤ*

0
42

ਬੁਢਲਾਡਾ –   (ਸਾਰਾ ਯਹਾਂ/ ਅਮਨ ਮੇਹਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਵਿਦਿਆ ਅਤੇ ਪੜ੍ਹਾਈ ਵਿੱਚੋਂ ਮੈਰਿਟ ਜਾਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੀਆਂ 10 ਬੱਚੀਆਂ ਸਮੇਤ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਸਥਾ ਮੈਂਬਰ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦਸਿਆ ਕਿ ਬੁਢਲਾਡਾ ਬਲਾਕ ਵਿੱਚ ਬਾਰਵੀਂ ਦੀਆਂ ਛੇ ਅਤੇ ਦਸਵੀਂ ਦੀਆਂ ਦੋ ਬੱਚੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਇਹਨਾਂ ਵਿੱਚ ਸਰਕਾਰੀ ਕੰਨਿਆ ਸਕੂਲ ਬੁਢਲਾਡਾ ਦੀਆਂ ਚਾਰ, ਸਰਕਾਰੀ ਸਕੂਲ ਬਛੁਆਣਾ ਦੀਆਂ ਦੋ, ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀਆਂ ਦੋ ਬੱਚੀਆਂ ਹਨ। ਬੁਢਲਾਡਾ ਦੀ ਇੱਕ ਸਨਮਾਨਿਤ ਬੱਚੀ ਨੇ ਨੇਤਰਹੀਣ ਅਤੇ ਬਹੁਤ ਗਰੀਬ ਹੁੰਦੀ ਹੋਈ ਨੇ ਨੈਟ ਪ੍ਰੀਖਿਆ ਪਾਸ ਕੀਤੀ ਹੈ। ਇੱਕ ਬੋੜਾਵਾਲ ਦੀ ਬੱਚੀ ਨੇ ਸ਼ੂਟਿੰਗ ਵਿੱਚ ਅੰਤਰਰਾਸ਼ਟਰੀ ਖੇਡਾਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਸਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ ਇੱਕ ਵਧੀਆ ਬੈਗ ਅਤੇ 1100 ਰੁਪਏ ਦਿੱਤੇ ਗਏ । ਤਿੰਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਸਮੇਤ ਵਧੀਆ ਅਧਿਆਪਕ ਲੈਕ: ਸ਼ਮਸ਼ੇਰ ਸਿੰਘ,ਲੈਕ: ਵਿਨੀਤ ਕੁਮਾਰ,ਲੈਕ:ਅਵਜੀਤ ਕੌਰ, ਮਾਸਟਰ ਪਰਮਜੀਤ ਸਿੰਘ ਸੈਣੀ,ਮੈਡਮ ਪਰਮਜੀਤ ਕੌਰ ਅਤੇ ਸਟੇਟ ਅਵਾਰਡੀ ਮਾਸਟਰ ਬਲਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਸਥਾ ਮੈਂਬਰ ਚਰਨਜੀਤ ਸਿੰਘ ਝਲਬੂਟੀ ਅਤੇ ਅਮਨਪ੍ਰੀਤ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਹਰ ਸਾਲ ਦੋ ਲੱਖ ਰੁਪਏ ਬੱਚਿਆਂ ਦੀਆਂ ਫੀਸਾਂ, ਪੜ੍ਹਾਈ ਆਦਿ ਤੇ ਖ਼ਰਚ ਕਰਦੀ ਹੈ ਅਤੇ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਕਰਦੀ ਹੈ। ਸੰਸਥਾ ਵਲੋਂ ਮਾਸਟਰ ਕੁਲਵੰਤ ਸਿੰਘ ਅਤੇ ਸਕੂਲ ਵਲੋਂ ਪ੍ਰਿੰਸੀਪਲ ਮੁਕੇਸ਼ ਕੁਮਾਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਸ਼ਿਵ ਮਿਤਲ, ਗੁਰਤੇਜ ਸਿੰਘ ਕੈਂਥ, ਮਿਸਤਰੀ ਜਰਨੈਲ ਸਿੰਘ, ਇੰਦਰਜੀਤ ਸਿੰਘ ਟੋਨੀ,ਸੋਹਨ ਸਿੰਘ, ਨਰੇਸ਼ ਕੁਮਾਰ ਬੰਸੀ,ਨਥਾ ਸਿੰਘ, ਲੱਕੀ ਸਟੂਡੀਓ, ਦਵਿੰਦਰਪਾਲ ਸਿੰਘ,ਮਹਿੰਦਰ ਪਾਲ ਸਿੰਘ,ਇੰਦਰ ਸੈਨ ਅਤੇ ਸਮੂਹ ਸਟਾਫ ਹਾਜ਼ਰ ਸਨ।

NO COMMENTS