ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਬੁਢਲਾਡਾ ਦੇ ਸ਼ਹਿਰ ਨਿਵਾਸੀਆਂ ਦੀ ਭਲਾਈ ਲਈ ਅਹਿਮ ਕਦਮ

0
58

ਬੁਢਲਾਡਾ 25 ਨਵੰਬਰ (ਸਾਰਾ ਯਹਾ /ਅਮਨ ਮਹਿਤਾ) : ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ  ਮੋਚੀ ਮੁਹਲੇ ਦੀ ਇੱਕ ਲੋੜਵੰਦ ਬੱਚੀ ਨੂੰ ਘਰੇਲੂ ਸਮਾਨ ਫਰਾਟਾ ਪੱਖਾ, ਡਿਨਰਸੈਟ, ਕੁਰਸੀਆਂ, ਮੇਜ਼, ਸੂਟ ਆਦਿ ਦਿੱਤਾ ਗਿਆ। ਅਕਾਲ ਪੁਰਖ ਬੱਚੀ ਤੇ ਮਿਹਰ ਭਰਿਆ ਹੱਥ ਰਖੇ।ਬੁਢਲਾਡਾ ਦੀ ਸ਼ਾਨ ਕੁੜੀਆਂ ਦੇ ਸਕੂਲ ਕੋਲ ਬੰਦ ਪਿਆ ਫੁਹਾਰਾ  “ਮਾਤਾ ਗੁਜਰੀ ਜੀ ਭਲਾਈ ਕੇਂਦਰ” ਵਲੋਂ ਚਾਲੂ  ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਬੱਚੇ ਅਤੇ ਬੁਢਲਾਡਾ ਨਿਵਾਸੀ ਇਥੇ ਆਕੇ ਅਨੰਦ ਮਾਣ ਸਕਣ ਅਤੇ ਬੱਚਿਆਂ ਦੀ ਯਾਦ ਵੀ ਤਾਜ਼ਾ ਰਹਿ ਸਕੇ। ਜਨਤਾ ਮਾਰਕੀਟ ਸਮੇਤ ਕਈਆਂ ਦਾ ਇਹ ਵੀ ਵਿਚਾਰ ਹੈ ਕਿ ਜਦੋਂ ਦਾ ਫੁਹਾਰਾ ਬੰਦ ਹੋਇਆ ਹੈ,ਉਸ ਸਮੇਂ ਤੋਂ ਹੀ ਬੁਢਲਾਡਾ ਦੀ ਖੁਸ਼ਹਾਲੀ ਅਤੇ ਤੱਰਕੀ ਵੀ ਬੰਦ ਹੋ ਗਈ। ਇਸ ਲਈ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਇਸ ਨੂੰ ਚਾਲੂ ਕਰਕੇ ਲਗਾਤਾਰ ਚਲਦਾ ਰਹਿਣ ਦੀ ਕੋਸ਼ਿਸ਼ ਕਰਦੀ ਰਹੇਗੀ। ਪਰ ਇਹ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਕਈ ਸਾਲਾਂ ਤੋਂ ਬੰਦ ਰਹਿਣ ਕਰਕੇ ਕਾਫ਼ੀ ਕੁਝ ਨਵੇਂ ਸਿਰੇ ਤੋਂ ਕਰਨਾ ਪੈ ਰਿਹਾ ਹੈ। ਸਾਰੀਆਂ ਤਾਰਾਂ,   ਲਾਈਟਾਂ, ਪਾਣੀ ਪਾਈਪਾਂ, ਫੁਹਾਰਾ ਨੌਜਲਾਂ,ਨਵਾਂ ਸਮਸਰੀਬਲ , ਟੁਲੂਪੰਪ ਮੋਟਰ,ਮੁਰਮੰਤ, ਰੰਗਰੋਗਨ, ਲਿਖਾਈ, ਬਿਜਲੀ ਕਨੇਕਸ਼ਨ ਆਦਿ ਸਭ ਲਈ ਕਾਫ਼ੀ ਖਰਚੇ ਦਾ ਅਨੁਮਾਨ ਹੈ। ਵੱਧ ਤੋਂ ਵੱਧ ਸੰਸਥਾ ਨੂੰ ਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਕੁਲਦੀਪ ਸਿੰਘ ਅਨੇਜਾ, ਡਾ: ਬਲਦੇਵ ਕੱਕੜ ਮੈਂਬਰ ਬਾਲ ਭਲਾਈ ਕਮੇਟੀ ਜਿਲ੍ਹਾ ਮਾਨਸਾ, ਡਾਕਟਰ ਪ੍ਕਾਸ਼ ਜੀ ਮੋਦੀ ਮੈਡੀਕਲ ਸਟੋਰ, ਮਾਸਟਰ ਰਿੰਕੂ ਕਾਠ, ਨਰੇਸ਼ ਕੁਮਾਰ ਬੰਸੀ, ਨੱਥਾ ਸਿੰਘ, ਮਾਸਟਰ ਕੁਲਵੰਤ ਸਿੰਘ ਆਦਿ ਮੌਜੂਦ ਸਨ।

NO COMMENTS