ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਚੰਗੀਆਂ ਸੇਵਾਵਾਂ ਲਈ ਬੀਪੀਈਓ ਅਮਨਦੀਪ ਸਿੰਘ ਸਨਮਾਨਿਤ।

0
100

ਬੁਢਲਾਡਾ 12 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਅਧਿਆਪਕ ਤੋਂ ਬੀ ਪੀ ਈ ਓ ਦੀ ਪ੍ਰਮੋਸ਼ਨ ਹੋਣ ਅਤੇ ਆਪਣੀ ਡਿਉਟੀ ਇਮਾਨਦਾਰੀ ਨਾਲ ਨਿਭਾਉਣਾ ਲਈ ਬੀ ਪੀ ਈ ਓ ਅਮਨਦੀਪ ਸਿੰਘ ਦਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਉਹਨਾਂ ਦੇ ਦਫਤਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਛੁਆਣਾ ਸਕੂਲ ਵਿਖੇ ਅਧਿਆਪਕ ਵਜੋਂ ਤਾਇਨਾਤ ਹੁੰਦੇ ਹੋਏ ਸਕੂਲ ਦੇ ਵਿਕਾਸ ਲਈ ਡਿਊਟੀ ਤਨਦੇਹੀ ਨਾਲ ਨਿਭਾਈ ਅਤੇ ਆਪਣੀ ਮਿਹਨਤ ਸਦਕੇ ਅੱਜ ਬੀ ਪੀ ਈ ਓ ਬਣਨ ਤੋਂ ਬਾਅਦ ਵੀ ਡਿਉਟੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਸਕੂਲਾਂ ਦੀ ਤਰੱਕੀ ਅਤੇ ਵਿਕਾਸ ਲਈ ਹੋਰ ਮਿਹਨਤ ਕਰ ਰਹੇ ਹਨ। ਸੰਸਥਾ ਹਮੇਸ਼ਾ ਅਜਿਹੇ ਇਮਾਨਦਾਰ ਕਰਮਚਾਰੀਆਂ ਦੀ ਕਦਰ ਕਰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾਸਟਰ ਕੁਲਵੰਤ ਸਿੰਘ, ਰਜਿੰਦਰ ਮੋਨੀ ਵਰਮਾ, ਮਾਸਟਰ ਕਸਮੀਰ ਸਿੰਘ, ਮਾਸਟਰ ਮਨਜਿੰਦਰ ਸਿੰਘ ਆਦਿ ਮੌਜੂਦ ਸਨ।

NO COMMENTS