*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ*

0
16

ਬੁਢਲਾਡਾ, 06 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਨੇੜੇ ਪਿੰਡ ਬਛੁਆਣਾ ਵਿਖੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ, ਆਸਰਾ ਫਾਉਂਡੇਸ਼ਨ ਬਰੇਟਾ, ਪਿੰਡ ਦੀ ਨਵੀਂ ਪੰਚਾਇਤ ਅਤੇ ਬਾਬਾ ਥਮਨ  ਸਿੰਘ ਡੇਰਾ ਕਮੇਟੀ ਵਲੋਂ ਬਹੁਤ ਸਹਿਯੋਗ ਦਿੱਤਾ  ਗਿਆ। ਇਸ ਕੈਂਪ ਵਿੱਚ ਨੌਜਵਾਨਾਂ ਬੱਚੇ ਬੱਚੀਆਂ ਵੱਲੋਂ ਬਹੁਤ ਹੀ ਜੋਸ਼ ਨਾਲ ਭਾਗ ਲਿਆ ਗਿਆ ਅਤੇ ਮਾਨਸਾ ਦੀ ਟੀਮ ਵੱਲੋਂ 50 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸਾਰੇ ਹੀ ਡੋਨਰਾਂ ਨੂੰ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਮਾਨਸਾ ਦੀ ਟੀਮ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੇ ਇੰਚਾਰਜ ਸਟੇਟ ਅਵਾਰਡੀ  ਰਜਿੰਦਰ ਵਰਮਾ ਅਤੇ ਅਵਤਾਰ ਸਿੰਘ ਭੱਟੀ  ਵੱਲੋਂ ਦੱਸਿਆ ਗਿਆ ਕਿ ਪ੍ਰਦੂਸ਼ਣ ਅਤੇ ਗਲਤ ਖਾਣਿਆਂ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ਅਤੇ ਦੁਰਘਟਨਾਵਾਂ ਕਾਰਨ ਉਸ ਦੇ ਚਲਦਿਆਂ ਬਲੱਡ ਬੈਂਕ ਵਿੱਚ ਬਹੁਤ ਜਿਆਦਾ ਖੂਨ ਦੀ ਕਮੀ ਹੋ ਰਹੀ ਹੈ। ਇਸ ਕਾਰਨ ਸਮਾਜ ਨੂੰ ਸਮਰਪਿਤ ਨੌਜਵਾਨਾਂ ਵੀਰਾਂ ਤੇ ਭੈਣਾਂ ਵੱਲੋਂ ਇਹ ਕੈਂਪ ਲਗਾ ਕੇ ਬਹੁਤ ਵੱਡਾ ਨੇਕ ਉਪਰਾਲਾ ਕੀਤਾ ਗਿਆ।

       ਇਸ ਦੇ ਨਾਲ ਹੀ ਲੋੜਵੰਦਾਂ ਦੀ ਸਹਾਇਤਾ ਲਈ ਜਰਨਲ ਬੀਮਾਰੀਆਂ ਦੇ ਇਲਾਜ ਲਈ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ,ਜਿਸ ਵਿਚ ਛਾਤੀ, ਪੇਟ, ਟੀ ਬੀ ਅਤੇ ਆਮ ਰੋਗਾਂ ਦੇ ਮਾਹਿਰ ਡਾਕਟਰ ਸੁਮਿੱਤ ਸ਼ਰਮਾ ਜੀ ਵਲੋਂ ਲਗਭਗ 150 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਸੰਸਥਾ ਵਲੋਂ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਪਿੰਡ ਦੀ ਪੰਚਾਇਤ ਵੱਲੋਂ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇਂ ਸਮੂਹ ਪੰਚਾਇਤ ਮੈਂਬਰ ਅਤੇ ਉਪਰੋਕਤ ਤੋਂ ਸੰਸਥਾ ਮੈਂਬਰ ਜਸਮੇਲ ਸਿੰਘ,ਮੇਜਰ ਸਿੰਘ, ਲਖਵਿੰਦਰ ਸਿੰਘ ਲੱਖੀ, ਡਾਕਟਰ ਜਗਦੀਸ਼ ਦਾਸ ,ਕਾਲੂ ਸਿੰਘ, ਧਰਮ ਪਾਲ, ਗੁਰਸੇਵਕ ਸਿੰਘ ਸਿੱਧੂ, ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

NO COMMENTS