ਬੁਢਲਾਡਾ 5 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬੁਢਲਾਡਾ ਵਿੱਚ ਲਗਾਏ ਗਏ ਕੈਂਪ ਵਿੱਚ ਚਮੜੀ ਰੋਗ ਮਾਹਿਰ ਸਰਕਾਰੀ ਹਸਪਤਾਲ ਮਾਨਸਾ ਦੇ ਡਾਕਟਰ ਨਿਸ਼ਾਂਤ ਗੁੱਪਤਾ ਜੀ ਐਮ ਡੀ ਪਹੁੰਚੇ। ਬੱਚਿਆਂ ਦੇ ਰੋਗਾਂ ਦੇ ਮਾਹਿਰ ਕੁਸਮ ਹਸਪਤਾਲ ਬੁਢਲਾਡਾ ਦੇ ਡਾਕਟਰ ਅਮਨਦੀਪ ਗੋਇਲ ਅਤੇ ਮਾਨਸਾ ਸਰਕਾਰੀ ਹਸਪਤਾਲ ਦੇ ਡਾਕਟਰ ਪਰਵਰਿਸ਼ ਜਿੰਦਲ ਜੀ ਪਹੁੰਚੇ। ਜਰਨਲ ਬੀਮਾਰੀਆਂ ਦੇ ਅੰਕੁਸ਼ ਹਸਪਤਾਲ ਮਾਨਸਾ ਦੇ ਡਾਕਟਰ ਅੰਕੁਸ਼ ਗੁਪਤਾ ਐਮ ਡੀ ਅਤੇ ਡਾਕਟਰ ਅਦਿਤਿਆ ਜੀ ਨੇ ਪਹੁੰਚ ਕੇ ਸੇਵਾ ਨਿਭਾਈ। ਸਰਕਾਰ ਹਸਪਤਾਲ ਬੁਢਲਾਡਾ ਵਲੋਂ ਦਵਾਈਆਂ ਦੀ ਫ੍ਰੀ ਸੇਵਾ ਨਿਭਾਈ ਗਈ। ਖਾਲਸਾ ਲੈਬਾਰਟਰੀ ਬੁਢਲਾਡਾ ਵਲੋਂ ਫ੍ਰੀ ਟੈਸਟਾਂ ਦੀ ਸੇਵਾ ਕੀਤੀ ਗਈ। ਉਹਨਾਂ ਦਸਿਆ ਕਿ 300 ਤੋਂ ਵੱਧ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਗਿਆ। ਸੰਸਥਾ ਅਤੇ ਗੁਰਦੁਆਰਾ ਸਾਹਿਬ ਵਲੋਂ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਨਮਾਨ ਵੰਡਣ ਦੀ ਰਸਮ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਕੀਤੀ ਗਈ। ਸੰਸਥਾ ਵਲੋਂ ਜਿਥੇ ਕੈਂਪ ਵਿੱਚ ਪਹੁੰਚੇ ਡਾਕਟਰਾਂ, ਮਰੀਜ਼ਾਂ, ਮੈਂਬਰਾਂ ਅਤੇ ਹਾਜ਼ਰ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਰਾਓ ਅਤੇ ਸਿਵਲ ਸਰਜਨ ਬੁਢਲਾਡਾ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ਤੇ ਬਰੇਟਾ ਤੋਂ ਆਏ ਆਸਰਾ ਫਾਉਂਡੇਸ਼ਨ ਦੇ ਮੈਂਬਰ ਅਜਾਇਬ ਸਿੰਘ, ਡਾਕਟਰ ਗਿਆਨ ਚੰਦ ਸਮੇਤ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਵਿੱਚ ਬੁਢਲਾਡਾ ਦੀ ਮੈਡੀਕਲ ਪ੍ਰੇਕਟੀਸਨਲ ਐਸੋਸੀਏਸ਼ਨ , ਕੈਮਿਸਟ ਐਸੋਸੀਏਸ਼ਨ , ਕੁਆਲਟੀ ਆਰ ਓ ਅਤੇ ਸਮੂਹ ਪੱਤਰਕਾਰਾਂ ਦਾ ਵੀ ਸਹਿਯੋਗ ਰਿਹਾ। ਕੈਂਪ ਇੰਚਾਰਜ ਡਾਕਟਰ ਬਲਦੇਵ ਕਕੜ ਅਤੇ ਡਾਕਟਰ ਮਹੇਸ਼ ਰਸਵੰਤਾ ਨੇ ਸੁਚੱਜੇ ਢੰਗ ਨਾਲ ਕੈਂਪ ਵਿੱਚ ਸੇਵਾ ਨਿਭਾਈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਦਰਸ਼ਨ ਸਿੰਘ ਕੁਲਾਨਾ, ਰਜਿੰਦਰ ਵਰਮਾ, ਜਸਵਿੰਦਰ ਸਿੰਘ ਵਿਰਕ, ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ,ਬੀਟੂ ਬੱਤਰਾ, ਅਵਤਾਰ ਸਿੰਘ ਬਛੁਆਣਾ, ਹੰਸ ਰਾਜ ਅਹਿਮਦਪੁਰ, ਸੁਰਜੀਤ ਸਿੰਘ ਟੀਟਾ, ਪ੍ਰੇਮ ਸਿੰਘ ਦੋਦੜਾ,ਰਜਿੰਦਰ ਸਿੰਘ ਭੋਲਾ,ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਧਰਮਪਾਲ ਦਰੋਗਾ, ਦਵਿੰਦਰਪਾਲ ਸਿੰਘ ਲਾਲਾ, ਡਾਕਟਰ ਪ੍ਰੇਮ ਸਾਗਰ, ਡਾਕਟਰ ਅਸ਼ੋਕ ਰਸਵੰਤਾ, ਪ੍ਰਿਤਪਾਲ ਸਿੰਘ ਪਾਲੀ, ਪਰਮਜੀਤ ਸਿੰਘ ਅਨੇਜਾ, ਗੁਰਚਰਨ ਸਿੰਘ ਮਲਹੋਤਰਾ, ਡਾਕਟਰ ਗੁਰਲਾਲ ਸਿੰਘ, ਦਰਸ਼ਨ ਸਿੰਘ, ਨੱਥਾ ਸਿੰਘ, ਮਹਿੰਦਰਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਕੁਲਭੂਸ਼ਨ ਬਿਲਾ ਆਦਿ ਹਾਜ਼ਰ ਸਨ।