*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਜਨਮ ਅਸ਼ਟਮੀ ਮੌਕੇ ਜੋੜਿਆਂ ਅਤੇ ਪਾਣੀ ਦੀ ਸੇਵਾ*

0
72

 28 ਅਗਸਤ ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲੇ ਦਿਨੀਂ ਜਨਮ ਅਸ਼ਟਮੀ ਮੌਕੇ ਸ਼੍ਰੀ ਕ੍ਰਿਸ਼ਨਾ ਮੰਦਿਰ ਵਿਖੇ ਜੋੜਿਆਂ ਅਤੇ ਪਾਣੀ ਦੀ ਸੇਵਾ ਕੀਤੀ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਰਾਤ 7 ਵਜੇ ਤੋਂ 1 ਵਜੇ ਤੱਕ ਇਹ ਸੇਵਾ ਜਾਰੀ ਰਹੀ। ਉਹਨਾਂ ਦਸਿਆ ਕਿ ਸੰਸਥਾ ਜਿੱਥੇ ਹਰ ਤਰ੍ਹਾਂ ਦੇ ਸਮਾਜ ਭਲਾਈ ਕਾਰਜ਼ ਕਰਦੀ ਉੱਥੇ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਸਾਂਝੇ ਸਮਾਗਮਾਂ ਮੌਕੇ ਜੋੜਿਆਂ ਅਤੇ ਪਾਣੀ ਦੀ ਸੇਵਾ ਵੀ ਕਰਦੀ ਹੈ। ਸ਼ਹਿਰ ਵਿੱਚ ਕਈ ਥਾਵਾਂ ਤੇ ਪਿਆਓ, ਟੈਂਕੀਆਂ ਅਤੇ ਦੋ ਚਲਦੇ ਫਿਰਦੇ ਪਾਣੀ ਦੇ ਰਿਕਸ਼ਿਆਂ ਨਾਲ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਕੁਲਵੰਤ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ , ਗੁਰਤੇਜ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ , ਬਲਬੀਰ ਸਿੰਘ ਕੈਂਥ,ਸੋਹਣ ਸਿੰਘ ਅਤੇ ਬੇਟਾ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਗੁਰਚਰਨ ਸਿੰਘ ਮਲਹੋਤਰਾ, ਰਜਿੰਦਰ  ਨੱਥਾ ਸਿੰਘ, ਭੁਪਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ, ਬਿੱਟੂ ਮੁਬਾਇਲ ਵਾਲੇ,  ਲੱਕੀ ਸਟੂਡੀਓ, ਜਸ਼ਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਜਸ਼ਨ ਜੋਤ ਸਿੰਘ ਆਦਿ ਮੈਂਬਰ ਹਾਜ਼ਰ ਸਨ।


NO COMMENTS