*ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਮਹੀਨਾ ਵਾਰੀ ਮੀਟਿੰਗ ਹੋਈ*

0
56

ਬੁਢਲਾਡਾ-  4 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਧਰਮਸ਼ਾਲਾ ਮਾਤਾ ਕੱਲਰ ਵਾਲੀ ਵਿੱਖੇ ਮਹੀਨਾ ਵਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਭਰਪੂਰ ਹਾਜ਼ਰੀ ਰਹੀ। ਮੀਟਿੰਗ ਵਿੱਚ ਸੰਸਥਾ ਦੇ ਪਿਛਲੇ ਮਹੀਨੇ ਕੀਤੇ ਕੰਮਾਂ ਅਤੇ ਅਗਲੇ ਮਹੀਨੇ ਦੇ ਰੁਝੇਵਿਆਂ ਬਾਰੇ ਵਿਚਾਰਾਂ ਦੇ ਨਾਲ ਹੀ ਸੰਸਥਾ ਵੱਲੋਂ ਆਪਣੇ ਦਫਤਰ ਅਤੇ ਲਾਇਬ੍ਰੇਰੀ ਵਾਸਤੇ ਲਈ ਗਈ ਭੂਮੀ ਬਾਰੇ ਵਿਚਾਰਾਂ ਕੀਤੀਆਂ।ਸ਼ਾਨਦਾਰ ਲਾਇਬ੍ਰੇਰੀ ਦਾ ਨਾਮ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਰੱਖਣ ਦਾ ਮਤਾ ਪਾਸ ਹੋਇਆ। ਹਰ ਸਾਲ ਦੀ ਤਰ੍ਹਾਂ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਮੈਡੀਕਲ ਕੈਂਪ ਲਗਾਉਣ ਦਾ ਫ਼ੈਸਲਾ ਪਾਸ ਕੀਤਾ। ਸੰਸਥਾ ਦੀ ਥਾਂ ਲਈ ਭੂਮੀ ਦਾਨ ਯੋਜਨਾ ਸ਼ੁਰੂ ਕੀਤੀ ਗਈ ਜਿਸ ਅਨੁਸਾਰ ਭੂਮੀ ਦਾਨ ਲਈ 10000 ਰੁਪਏ ਪ੍ਰਤੀ ਗਜ ਜਾਂ 1100 ਰੁਪਏ ਪ੍ਰਤੀ ਫੁੱਟ ਭੇਟਾਂ ਤਹਿ ਕੀਤੀ ਗਈ ਹੈ। ਸ਼ੁਰੂਆਤ ਵਿੱਚ ਸੰਸਥਾ ਦੇ ਤਿਨੋਂ ਆਗੂ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਰਿਟਾਇਰਡ ਈ ਓ ਅਤੇ ਮਾਸਟਰ ਕੁਲਵੰਤ ਸਿੰਘ ਵਲੋਂ ਦਸ ਦਸ ਗਜ ਭੂਮੀ ਦਾਨ ਕਰਦੇ ਹੋਏ ਇੱਕ ਇੱਕ ਰੁਪਏ ਸੰਸਥਾ ਨੂੰ ਦੇਣ ਦਾ ਐਲਾਨ ਕੀਤਾ। ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸਾਰੇ ਦਾਨੀ ਸੱਜਣਾਂ ਨੂੰ ਆਪਣੀ ਸਮਰਥਾ ਅਨੁਸਾਰ ਭੂਮੀ ਦਾਨ ਕਰਨ ਦੀ ਅਪੀਲ ਕੀਤੀ। ਤੁਹਾਡੇ ਵੱਲੋਂ ਇਸ ਦਾਨ ਕੀਤੀ ਭੂਮੀ ਤੇ ਬਹੁਤ ਹੀ ਮਹਾਨ ਭਲਾਈ ਦੇ ਕਾਰਜ ਹੋਣਗੇ ਅਤੇ ਲੋੜਵੰਦਾਂ ਦੀਆਂ ਨਾਲ ਤੁਹਾਡਾ ਪਰਿਵਾਰ ਸੁਖੀ ਰਹੇਗਾ। ਭੂਮੀ ਦਾਨ ਲਈ 22 ਦਸੰਬਰ ਨੂੰ ਇੱਕ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਵੀ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਕਈ ਮੈਬਰਾਂ ਨੇ ਆਪਣੇ ਵਿਚਾਰ ਰੱਖੇ।ਅਖੀਰ ਵਿੱਚ ਸੰਸਥਾ ਆਗੂਆਂ ਵੱਲੋਂ ਪਹੁੰਚੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ।


NO COMMENTS