ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਬੱਚੇ ਦੀ ਪੜਾਈ ਲਈ ਚੇਕ ਦਿੱਤਾ

0
37

ਬੁਢਲਾਡਾ 3 ਸਤੰਬਰ (ਸਾਰਾ ਯਹਾ/ਅਮਨ ਮਹਿਤਾ ))ਮਹਿੰਗੀ ਪੜਾਈ ਅਤੇ ਗਰੀਬੀ ਕਈ ਵਾਰ ਹੁਸ਼ਿਆਰ ਬੱਚੇ ਦਾ ਭਵਿਖ ਧੁੰਦਲਾ ਕਰ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੜਦੀ ਇੱਕ ਗਰੀਬ ਬੱਚੀ, ਜਿਸਦਾ ਪਿਛਲੇ ਸਾਲ ਐਸ ਸੀ ਵਜ਼ੀਫਾ ਨਾ ਆ ਸਕਣ ਫੀਸ ਬਕਾਇਆ ਖੜ ਗਈ ਅਤੇ ਨਵਾ ਦਾਖਲਾ ਨਹੀਂ ਹੋ ਸਕਿਆ। ਪੜਾਈ ਖਰਾਬ ਹੋਣ ਕਾਰਣ ਬੱਚੀ ਮਾਯੂਸ ਸੀ। ਮਾਤਾ ਗੁਜਰੀ ਜੀ ਭਲਾਈ ਕੇਂਦਰ ਨਾਲ ਸੰਪਰਕ ਕਰਨ ਤੇ ਗੁਰੂ ਨਾਨਕ ਕਾਲਜ ਵਿੱਚ ਜਾਕੇ ਪਤਾ ਕੀਤਾ ਗਿਆ। ਸ੍ ਮੁਖਤਿਆਰ ਸਿੰਘ ਜੀ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਬਕਾਇਆ ਫੀਸ ਵਿੱਚੋਂ 5000 ਰੁਪਏ ਦਾ ਚੈਕ ਪਿ੍ੰਸੀਪਲ ਗੁਰੂ ਨਾਨਕ ਕਾਲਜ ਨੂੰ ਦੇਕੇ ਬੱਚੀ ਦਾ ਦਾਖਲਾ ਕਰਾਕੇ ਪੜਾਈ ਸ਼ੁਰੂ ਕਰਾ ਦਿੱਤੀ। ਅਗਲੀ ਕਿਸ਼ਤ ਦਸੰਬਰ ਵਿੱਚ ਭਰੀ ਜਾਵੇਗੀ। ਸ੍ ਮੁਖਤਿਆਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸ਼ਾਮ ਨੂੰ ਬੱਚੀ ਅਤੇ ਉਸਦੀ ਮਾਤਾ ਨੇ ਫੋਨ ਰਾਹੀਂ ਸੰਸਥਾ ਦਾ ਏਨਾ ਧੰਨਵਾਦ ਕੀਤਾ ਜਿਵੇਂ ਵੱਡੀ ਖਾਹਸ਼ ਪੂਰੀ ਹੋ ਗਈ ਹੋਵੇ। ਵਾਹਿਗੁਰੂ ਬੱਚੀ ਅਤੇ ਦਾਨੀ ਪੁਰਸ਼ਾਂ ਤੇ ਮਿਹਰ ਭਰਿਆ ਹੱਥ ਰਖੇ। ਸਰਕਾਰ ਨੂੰ ਬੇਨਤੀ ਹੈ ਕਿ ਗਰੀਬ ਬੱਚਿਆਂ ਦੀ ਮਦਦ ਕਰੇ।ਹਰ ਸਾਲ ਦੀ ਤਰ੍ਹਾਂ ਦਸੰਬਰ ਵਿੱਚ ਲੋੜਵੰਦ ਬਚਿਆਂ ਦੀ ਇੱਕ ਲੱਖ ਤੋਂ ਵੱਧ ਫੀਸ ਭਰੀ ਜਾਵੇਗੀ। ਪਿਛਲੇ ਸਾਲ ਦਸੰਬਰ ਵਿੱਚ 19 ਬੱਚਿਆਂ ਦੀ ਸਵਾ ਲੱਖ ਰੁਪਏ ਫੀਸ ਭਰੀ ਗਈ ਸੀ। ਬਲਦੇੇਵ ਕਕੜੱ ਮੈਬਰ ਬਾਲ ਭਲਾਈ ਕਮੇਟੀ ਮਾਨਸਾ ਨੇ  ਬੇਨਤੀ ਕੀਤੀ ਹੈ ਕਿ ਇਸ ਸੰਸਥਾ ਦਾ  ਵਧ ਤੋ ਵਧਸਹਿਯੋਗ ਦਿੱਤਾ ਜਾਵੇ।

NO COMMENTS