*ਮਾਤਾ ਗੁਜਰੀ ਜੀ ਦੀ ਰਿਫਲੈਕਟਰ ਸੇਵਾ ਵਿੱਚ S.D.M.ਸਾਹਿਬ ਹੋਏ ਸ਼ਾਮਲ*

0
13

ਬੁਢਲਾਡਾ 6 ਫਰਵਰੀ  (ਸਾਰਾ ਯਹਾਂ/ਅਮਨ ਮਹਿਤਾ)

        ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਇੱਕ ਮਹੀਨੇ ਤੋਂ ਧੁੰਦ ਵਿੱਚ ਦੁਰਘਟਨਾਵਾਂ ਤੋਂ ਬਚਾਅ ਲਈ ਬਿਨਾਂ ਵਾਹਨਾਂ ਪਿਛੇ ਰਿਫਲੈਕਟਰ ਲਗਾਉਣ ਦੀ ਸੇਵਾ ਸ਼ੁਰੂ ਹੈ । ਅੱਜ ਇਸ ਸੇਵਾ ਵਿੱਚ ਬੁਢਲਾਡਾ ਦੇ ਸਬ ਡਵੀਜ਼ਨ ਮਜਿਸਟਰੇਟ ਗਗਨਦੀਪ ਸਿੰਘ ਜੀ ਨੇ ਸ਼ਾਮਲ ਹੋ ਇਸ ਨੂੰ ਬੜਾ ਸ਼ਲਾਘਾਯੋਗ ਉਪਰਾਲਾ ਦੱਸਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਕਈ ਸਾਲਾਂ ਸਰਦੀਆਂ ਦੇ ਮੌਸਮ ਵਿੱਚ ਇਹ ਸੇਵਾ ਕਰਦੀ ਹੈ। ਇਸ ਵਾਰ ਵੀ 27 ਦਸੰਬਰ ਤੋਂ ਇਹ ਸੇਵਾ ਸ਼ੁਰੂ ਕਰਕੇ ਸ਼ਹਿਰ ਵੱਖੋ ਵੱਖ ਚੁਰਸਤਿਆਂ ਅਤੇ ਮੌੜਾਂ ਤੇ ਕੀਤੀ ਗਈ। ਸੰਸਥਾ ਵਲੋਂ ਬਿਨਾਂ ਲਾਈਟਾਂ ਵਾਲੇ ਵਾਹਨਾਂ ਟਰਾਲੀਆਂ, ਰਿਕਸ਼ਾ ਰੇੜੀਆਂ, ਸਾਈਕਲਾਂ,ਪੀਟਰਾਂ ਆਦਿ ਪਿਛੇ ਇਹ ਰਿਫਲੈਕਟਰ ਲਗਾਏ ਗਏ ।ਅੱਜ ਗੁਰੂ ਨਾਨਕ ਕਾਲਜ਼ ਨੇੜੇ ਪੁਲ ਹੇਠਾਂ ਚੁਰਸਤੇ ਵਿਚ ਸੇਵਾ ਦੌਰਾਨ ਸਥਾਨਕ ਸਬ ਡਵੀਜ਼ਨ ਮਜਿਸਟਰੇਟ ਗਗਨਦੀਪ ਸਿੰਘ ਜੀ ਪਹੁੰਚੇ ਅਤੇ ਰਿਫਲੈਕਟਰ ਲਗਾਉਣ ਦੀ ਸੇਵਾ ਵਿਚ ਯੋਗਦਾਨ ਪਾਇਆ। ਉਹਨਾਂ ਨੇ ਬੋਲਦੇ ਹੋਏ ਕਿਹਾ ਧੁੰਦ ਦੇ ਮੌਸਮ ਵਿੱਚ ਦੁਰਘਟਨਾਵਾਂ ਨੂੰ ਰੋਕਣ ਲਈ ਸੰਸਥਾ ਦਾ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ। ਸੰਸਥਾ ਆਗੂ ਚਰਨਜੀਤ ਸਿੰਘ ਝਲਬੂਟੀ ਅਤੇ ਅਮਨਪ੍ਰੀਤ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਸੇਵਾ ਵਿੱਚ ਚਰਨਜੀਤ ਮਦਾਨ ਡੈਨਮਾਰਕ ਅਤੇ ਆਰ ਕੇ ਸਟਿੱਕਰ ਭੀਖੀ ਰੋਡ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਸੰਸਥਾ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਕਿਸੇ ਨੂੰ ਰਿਫਲੈਕਟਰਾਂ ਦੀ ਲੋੜ ਹੋਵੇ ਸੰਸਥਾ ਦੇ ਦਫਤਰ ਵਿਚੋਂ ਆ ਕੇ ਲਿਜਾ ਸਕਦਾ ਹੈ। ਇਸ ਸੇਵਾ ਮੌਕੇ ਉਪਰੋਕਤ ਤੋਂ ਇਲਾਵਾ ਨਰੇਸ਼ ਕੁਮਾਰ ਬੰਸੀ,ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਬਲਬੀਰ ਸਿੰਘ ਕੈਂਥ,ਤੀਰਥ ਸਿੰਘ ਸਵੀਟੀ, ਜਸਵੀਰ ਸਿੰਘ ਵਿਰਦੀ, ਇੰਦਰਜੀਤ ਸਿੰਘ, ਮਹਿੰਦਰਪਾਲ ਸਿੰਘ, ਭੂਸ਼ਨ ਵਰਮਾ, ਦਵਿੰਦਰ ਸਿੰਘ,ਜੀਵਨ ਕੁਮਾਰ ਆਦਿ ਹਾਜ਼ਰ ਸਨ।

NO COMMENTS