*ਮਾਊਂਟ ਲਿਟਰਾ ਜੀ ਸਕੂਲ ਕੋਟਸ਼ਮੀਰ ਦੇ ਵਿਦਿਆਰਥੀਆਂ ਨੇ ਜੋਨਲ ਸਕੂਲ ਖੇਡਾ ਅਤੇ”ਖੇਡਾ ਵਤਨ ਪੰਜਾਬ ਦੀਆ”ਮੁਕਾਬਲਿਆਂ ਵਿੱਚ ਮਾਰੀਆ ਮੱਲਾਂ*

0
50

ਬਠਿੰਡਾ 6 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):

ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ 67ਵੀਂ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਅਤੇ ਖੇਡਾ ਵਤਨ ਪੰਜਾਬ ਦੀਆ  ਵਿੱਚ ਮਾਊਂਟ ਲਿਟਰਾ ਜੀ ਸਕੂਲ ਕੋਟਸ਼ਮੀਰ ਦੇ ਵਿਦਿਆਰਥੀਆਂ ਨੇ  ਮੱਲਾਂ ਮਾਰੀਆਂ । ਪੰਜਾਬ ਸਰਕਾਰ ਵੱਲੋਂ ਕਰਵਾਏ ਗਏ67ਵੀਂ  ਜੋਨ ਪੱਧਰੀ ਖੇਡਾਂ- ਫੁੱਟਬਾਲ ਮੁਕਾਬਲਿਆਂ ਵਿੱਚ ਅੰਡਰ-14 ਲੜਕੇ ਅੰਡਰ-17 ਲੜਕੀਆ ਗੋਲਡ ਮੈਡਲ, ਬਾਸਕਟਬਾਲ ਅੰਡਰ-14 ਅਤੇ 17  ਲੜਕੀਆ   ਗੋਲਡ ਮੈਡਲ, ਬੈਡਮਿੰਟਨ ਅੰਡਰ-17 ਲੜਕੀਆ  ਗੋਲਡ ਮੈਡਲ, ਸ਼ੰਤਰਜ ਅੰਡਰ-17 ਲਡਕੇ ਗੋਲਡ ਮੈਡਲ,ਮਾਰਸ਼ਲ ਆਰਟ ਅੰਡਰ-14 ਅਤੇ 17 (ਲੜਕੇ ਅਤੇ ਲੜਕੀਆ) ਛੇ ਗੋਲਡ ਮੈਡਲ, ਸਕੇਟਿੰਗ ਅਡੰਰ-11,14 ,17 (ਲੜਕੇ ਅਤੇ ਲੜਕੀਆ) ਨੌ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਬੈਡਮਿੰਟਨ, ਮਾਰਸ਼ਲ ਆਰਟ, ਸ਼ੰਤਰਜ ਅਤੇ ਸਕੇਟਿੰਗ ਅਡੰਰ-11,14,17 (ਲਡਕੇ ਅਤੇ ਲੜਕੀਆ) ਨੇ ਬਾਰਾ ਸਿਲਵਰ ਅਤੇ ਨੌ ਬ੍ਰੋਨਜ਼ ਮੈਡਲ ਪ੍ਰਾਪਤ ਕੀਤੇ ।  ਅਤੇ ਪੰਜਾਬ ਸਰਕਾਰ  ਅਧੀਨ ਚੱਲ ਰਹੀਆਂ ਖੇਡਾ ਵਤਨ ਪੰਜਾਬ ਦੀਆ ਸੀਜ਼ਨ-2 ਖੇਡਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਫੁੱਟਬਾਲ ਅੰਡਰ- 14 ਲੜਕੇ ਗੋਲਡ ਮੈਡਲ , ਅੰਡਰ-17( ਲੜਕੇ ਅਤੇ ਲੜਕੀਆ) ਸਿਲਵਰ ਮੈਡਲ ਪ੍ਰਾਪਤ ਕੀਤੇ ਅਤੇ ਅਥਲੈਟਿਕਸ ਦੇ ਵਁਖ-ਵਁਖ ਈਵੈਂਟ ਅੰਡਰ-14,17 (ਲੜਕੇ ਅਤੇ ਲੜਕੀਆ) ਨੇ ਦੋ ਗੋਲਡ ਮੈਡਲ, ਚਾਰ ਸਿਲਵਰ ਮੈਡਲ, ਚਾਰ ਤਾਂਬੇ ਦੇ ਮੈਡਲ ਪ੍ਰਾਪਤ ਕੀਤੇ ।

ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਕੂਲ ਦੇ ਮਿਹਨਤੀ ਅਤੇ ਹੋਣਹਾਰ ਅਧਿਆਪਕਾਂ ਅਤੇ ਕੋਚਸ  ਪ੍ਰਕਾਸ਼ ਸਿੰਘ ਬਰਾੜ ਡੀ ਪੀ, ਨੀਤੂ ਜੋਸ਼ੀ,ਬਾਸਕਟਬਾਲ ਕੋਚ ਬਲਜੀਤ ਸਿੰਘ, ਫੁੱਟਬਾਲ ਕੋਚ ਸੁਮੇਲ ਸਿੰਘ, ਮਾਰਸ਼ਲ ਆਰਟ ਕੋਚ ਹਰਦੀਪ ਸਿੰਘ, ਬੈਡਮਿੰਟਨ ਕੋਚ ਸ਼ਿੰਗਾਰਾ ਸਿੰਘ ਅਤੇ ਕ੍ਰਿਕਟ ਕੋਚ ਨਵੀਨ ਕੁਮਾਰ  ਨੇ ਬੱਚਿਆਂ ਨੂੰ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ‌।ਸਕੂਲ ਦੇ  ਪ੍ਰਿੰਸੀਪਲ ਮੈਰੀ ਐਂਟਨੀ ਸਿੰਘ  ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਜ਼ਿਲਾਂ ਪੱਧਰੀ ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

NO COMMENTS