*ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੇਮਾਈਜੇਸ਼ਨ ਹੋਈ*

0
50

ਮਾਨਸਾ, 20 ਮਈ: (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਮਾਨਸਾ ਵਿੱਚ ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਮੌਕੇ ਜਰਨਲ ਆਬਜ਼ਰਵਰ ਡਾ. ਐਸ. ਪ੍ਰਭਾਕਰ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਸਿਖਲਾਈ 25 ਮਈ, 2024 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਹੋਵੇਗੀ। ਮਾਨਸਾ ਜ਼ਿਲ੍ਹੇ ਵਿੱਚ ਕੁੱਲ 62 ਮਾਈਕਰੋ ਅਬਜ਼ਰਵਰ ਤੈਨਾਤ ਕੀਤੇ ਗਏ ਹਨ। ਇਹ ਮਾਈਕਰੋ ਆਬਜ਼ਰਵਰ ਪੂਰੀ ਪੋÇਲੰਗ ਪ੍ਰਕਿਰਿਆ ਦੀ ਦੇਖ ਰੇਖ ਕਰਨਗੇ ਅਤੇ ਆਪਣੀ ਰਿਪੋਰਟ ਆਬਜ਼ਰਵਰ ਪਾਸ ਪੇਸ਼ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਰੈਂਡੇਮਾਈਜੇਸ਼ਨ ਲਈ ਵਿਧਾਨ ਸਭਾ ਹਲਕਾ 96-ਮਾਨਸਾ ਲਈ 20 ਮਾਈਕਰੋ ਅਬਜ਼ਰਵਰ, ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ ਲਈ 32 ਮਾਈਕਰੋ ਅਬਜ਼ਰਵਰ ਅਤੇ ਵਿਧਾਨ ਸਭਾ ਹਲਕਾ 98-ਬੁਢਲਾਡਾ ਲਈ 10 ਮਾਈਕਰੋ ਆਬਜ਼ਰਵਰ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ।

NO COMMENTS