*ਮਾਇਆਵਤੀ ਅਤੇ ਸੁਖਬੀਰ ਬਾਦਲ ਹੋਏ ਇਕੱਠੇ, ਬਸਪਾ 20 ਅਤੇ ਅਕਾਲੀ ਦਲ 97 ਸੀਟਾਂ ‘ਤੇ ਲੜੇਗੀ ਚੋਣਾਂ*

0
43

ਚੰਡੀਗੜ੍ਹ  12,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਅਤੇ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਕੱਠੇ ਹੋ ਕੇ ਰਾਜਨੀਤਿਕ ਖੇਤਰ ਵਿੱਚ ਉਤਰਣ ਦਾ ਹੋਣ ਦਾ ਫੈਸਲਾ ਲਿਆ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਕੁੱਲ 117 ਸੀਟਾਂ ਚੋਂ 20 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਕੀ 97 ਸੀਟਾਂ ‘ਤੇ ਚੋਣ ਲੜੇਗੀ। ਇਹ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ।

ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਦੋਵਾਂ ਧਿਰਾਂ ਦੀ ਸੋਚ ਦੂਰਦਰਸ਼ੀ ਹੈ, ਦੋਵੇਂ ਪਾਰਟੀਆਂ ਗਰੀਬ ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਲੜਦੀਆਂ ਆ ਰਹੀਆਂ ਹਨ। ਇਹ ਪੰਜਾਬ ਦੀ ਰਾਜਨੀਤੀ ਲਈ ਇਤਿਹਾਸਕ ਦਿਨ ਹੈ।

ਬਸਪਾ ਪੰਜਾਬ ਦੀਆਂ ਇਨ੍ਹਾਂ 20 ਸੀਟਾਂ ‘ਤੇ ਚੋਣ ਲੜੇਗੀ:

ਕਰਤਾਰਪੁਰ ਸਾਹਿਬ, ਜਲੰਧਰ ਵੈਸਟ, ਜਲੰਧਰ ਨੌਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂ ਸ਼ਹਿਰ, ਲੁਧਿਆਣਾ ਨੌਰਥ, ਸੁਜਾਨਪੁਰ, ਪਠਾਨਕੋਟ, ਭੋਆ, ਅਨੰਦਪੁਰ ਸਾਹਿਬ, ਮੋਹਾਲੀ, ਅੰਮ੍ਰਿਤਸਰ ਨੌਰਥ, ਅੰਮ੍ਰਿਤਸਰ ਸੈਂਟਰਲ, ਪਾਇਲ।

ਪੰਜਾਬ ਵਿਚ ਬਸਪਾ ਨੂੰ ਖੇਤਰ ਮੁਤਾਬਕ ਸੀਟ-

ਮਾਲਵਾ -7

ਮਾਝਾ- 5

ਦੁਆਬ- 8

ਦੱਸ ਦਈਏ ਕਿ ਇਸ ਤੋਂ ਪਹਿਲਾਂ, ਦੋਵਾਂ ਅਕਾਲੀ ਦਲ ਅਤੇ ਬਸਪਾ ਨੇ 1996 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲ ਕੇ ਲੜਿਆ ਸੀ। ਉਦੋਂ ਬਸਪਾ ਸੁਪਰੀਮੋ ਕਾਂਸ਼ੀ ਰਾਮ ਨੇ ਪੰਜਾਬ ਤੋਂ ਚੋਣ ਜਿੱਤੀ ਸੀ। ਅਕਾਲੀ ਦਲ ਨੇ ਪਿਛਲੇ ਸਾਲ ਸਤੰਬਰ ਵਿੱਚ ਐਨਡੀਏ ਨਾਲ ਤਿੰਨ ਖੇਤੀ ਬਿੱਲਾਂ ਕਰਕੇ ਆਪਣੇ ਸਬੰਧ ਤੋੜੇ ਸੀ। ਜਿਵੇਂ ਹੀ ਲੋਕ ਸਭਾ ਵਿੱਚ ਬਿੱਲ ਪੇਸ਼ ਕੀਤੇ ਗਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਚੋਂ ਅਕਾਲੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਇੱਕ ਹਫ਼ਤੇ ਬਾਅਦ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਉਹ ਖੇਤੀਬਾੜੀ ਬਿੱਲਾਂ ਨੂੰ ਮਾਰੂ ਅਤੇ ਵਿਨਾਸ਼ਕਾਰੀ ਕਰਾਰ ਦਿੰਦੇ ਹੋਏ ਐਨਡੀਏ ਤੋਂ ਵੱਖ ਹੋਏ।

NO COMMENTS