ਫਗਵਾੜਾ 24 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਜੈ ਮਾਂ ਸ਼ੇਰਾਂਵਾਲੀ ਧਾਰਮਿਕ ਕਮੇਟੀ ਅਤੇ ਸਮਾਜ ਭਲਾਈ ਕਮੇਟੀ (ਰਜਿ.) ਮਾਡਲ ਟਾਊਨ ਅਤੇ ਗੁਰੂ ਨਾਨਕ ਪੁਰਾ ਫਗਵਾੜਾ ਵੱਲੋਂ ਨਵੇਂ ਸਾਲ ਦੇ ਮੌਕੇ ‘ਤੇ ਮਾਂ ਭਗਵਤੀ ਜੀ ਦੀ 31ਵੀਂ ਵਿਸ਼ਾਲ ਚੌਂਕੀ 29 ਦਸੰਬਰ ਦਿਨ ਐਤਵਾਰ ਨੂੰ ਹਰ… ਜਿਵੇਂ ਕਿ ਮਾਡਲ ਟਾਊਨ ਫਗਵਾੜਾ ਵਿੱਚ ਸ਼੍ਰੀ ਗੀਤਾ ਭਵਨ ਬਣ ਰਿਹਾ ਹੈ ਉਦਘਾਟਨ ਸਵੇਰੇ 11 ਵਜੇ ਹੋਵੇਗਾ। ਜਿਸ ਵਿੱਚ ਉਦਯੋਗਪਤੀ ਅਤੇ ਸਮਾਜ ਸੇਵੀ ਮਹਿੰਦਰ ਸੇਠੀ ਵੱਲੋਂ ਜੋਤੀ ਪੂਜਾ ਕਰਵਾਈ ਜਾਵੇਗੀ। ਝੰਡੇ ਦੀ ਰਸਮ ਗਿੰਨੀ ਭੱਲਾ ਭੱਲਾ ਇੰਟਰਪ੍ਰਾਈਜ਼ਜ਼ ਵੱਲੋਂ ਕੀਤੀ ਜਾਵੇਗੀ। ਜਦੋਂ ਕਿ ਚੁਨਾਰੀ ਦੀ ਰਸਮ ਮੁਕੇਸ਼ ਘੇੜਾ ਸੀ.ਏ ਅਤੇ ਸ਼੍ਰੀ ਰਾਜੇਸ਼ ਸਿੰਗਲਾ ਗੁਰੂ ਨਾਨਕਪੁਰਾ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਜਾਵੇਗੀ। ਉਹਨਾਂ ਦੱਸਿਆ ਕਿ ਰਾਕੇਸ਼ ਰਸੀਲਾ ਐਂਡ ਪਾਰਟੀ ਫਗਵਾੜਾ ਦੀ ਮਹਾਮਾਈ ਦਾ ਗੁਣਗਾਨ ਖੂਬ ਗਾਉਣਗੇ। ਸੁੰਦਰ ਝਾਂਕੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਦੁਪਹਿਰ ਨੂੰ ਭੰਡਾਰੇ ਅਤੇ ਪ੍ਰਸ਼ਾਦ ਦੀ ਸੇਵਾ ਹੋਵੇਗੀ।