*ਮਾਂ ਬੋਲੀ ਦੇ ਵਿਕਾਸ ਲਈ ਸਮਰਪਿਤ ਹਰਪ੍ਰੀਤ ਬਹਿਣੀਵਾਲ*

0
8

ਮਾਨਸਾ, 24 ਫ਼ਰਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਮਾਨਸਾ ਜ਼ਿਲ੍ਹੇ ਦੇ ਐੱਸ. ਐੱਸ. ਪੀ.ਡਾ.ਨਾਨਕ ਸਿੰਘ ਨੂੰ 41 ਅੱਖਰੀ ਫੱਟੀ ਭੇਂਟ ਕੀਤੀ। 

         ਉਨ੍ਹਾਂ ਕਿਹਾ ਕਿ  ਪੰਜਾਬੀ ਬੋਲੀ ਅਤੇ ਭਾਸ਼ਾ ਦਾ  ਸੰਸਾਰ ਭਰ ‘ਚ ਆਪਣਾ ਮੁਕਾਮ ਹੈ ਅਤੇ ਮਿੱਠੀ ਜੁਬਾਨ ਪੰਜਾਬੀ ਬੋਲਣ ਵਾਲੇ ਹਰ ਵਿਅਕਤੀ ਅਤੇ ਸਖਸੀਅਤ ਦੇ ਮੂੰਹੋਂ ਪਿਆਰ ਅਤੇ ਸਨੇਹ ਝਲਕਦਾ ਹੈ।  ਉਨ੍ਹਾਂ ਕਿਹਾ ਕਿ ਬੋਲੀ ਦੀ ਸੇਵਾ ਕਰਕੇ ਉਸ ਦਾ ਪ੍ਰਸਾਰ ਕਰਨ ਵਿੱਚ ਲੱਗੇ ਹਰਪ੍ਰੀਤ ਬਹਿਣੀਵਾਲ ਦੇ ਉੱਦਮ ਨਿਰਾਲੇ ਅਤੇ ਸਲਾਹੁਣਯੋਗ ਤਾਂ ਹਨ ਹੀ,ਨਾਲ ਹੀ ਇੱਕ ਆਤਮਿਕ ਸਕੂਨ ਵੀ ਦਿੰਦੇ ਹਨ।  ਹਰ ਖੇਤਰ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੁੰਦਾ ਹੈ।  ਪਰ ਪੰਜਾਬੀ ਬੋਲੀ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਫਿਲਮਾਂ, ਗੀਤ-ਸੰਗੀਤ, ਮਹਿਮਾਨ ਨਿਵਾਜੀ, ਆਪਣੀ ਨਿਵੇਕਲੀ ਪਹਿਚਾਣ ਸਦਕਾ ਜੋ ਸਥਾਨ ਬਣਾਇਆ ਹੈ।  ਉਹ ਹੋਰ ਕੋਈ ਨਹੀਂ ਲੈ ਸਕਦਾ।  ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਅੱਜ ਭਾਸ਼ਾ ਦੇ ਮੂੰਹੋਂ ਪੰਜਾਬੀ ਵੱਖਰੀ ਕੌਮ ਵਜੋਂ ਪਹਿਚਾਣੇ ਜਾਂਦੇ ਹਨ। 

         ਉਨ੍ਹਾਂ ਹਰਪ੍ਰੀਤ ਬਹਿਣੀਵਾਲ ਨੂੰ ਇਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਇਸ ਸੇਵਾ ਲਈ ਡਟੇ ਰਹਿਣ।

                          ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਡਾ.ਨਾਨਕ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ ਜੋ ਆਤਮਿਕ ਸਕੂਨ ਅਤੇ ਬੋਲੀ ਦਾ ਮੋਹ ਮਾਨਣ ਦਾ ਜੋ ਮੌਕਾ ਮਿਲਦਾ ਹੈ।  ਅਸੀਂ ਸਾਰੀ ਉਮਰ ਉਸ ਦੇ ਰਿਣੀ ਰਹਾਂਗੇ।  ਸਾਨੂੰ ਖੁਸ਼ੀ ਹੈ ਕਿ ਪੰਜਾਬ, ਪੰਜਾਬੀਆਂ ਦੇ ਨਾਮ ਅਤੇ ਬੋਲੀ ਸਦਕਾ ਆਪਣਾ ਵੱਖਰਾ ਮੁਕਾਮ ਅਤੇ ਪਹਿਚਾਣ ਰੱਖਦਾ ਹੈ।

NO COMMENTS