*ਮਾਂ ਦਾ ਦੁੱਧ ਵਡਮੁੱਲੀ ਅਤੇ ਅਨਮੋਲ ਦਾਤ – ਸੀ.ਡੀ.ਪੀ.ਓ. ਹਰਜਿੰਦਰ ਕੌਰ*

0
112

(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਅੱਜ ਮਿਤੀ 03.08.2023  ਨੂੰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੈਡਮ ਹਰਜਿੰਦਰ ਕੌਰ ਮਾਨਸਾ ਦੀ ਅਗਵਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਦਿਵਸ ਮਨਾਇਆ ਗਿਆ। ਇਸ ਮੌਕੇ ਸੁਪਰਵਾਈਜਰ ਮੈਡਮ ਅਮਰਜੀਤ ਕੌਰ ਅਤੇ ਬਲਾਕ ਪੋਸ਼ਣ ਕੁਆਰਡੀਨੇਟਰ ਰਵਨੀਤ ਕੌਰ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸੰਬੰਧਿਤ ਏਰੀਏ ਦੀਆਂ ਗਰਭਵਤੀ ਬੱਚਿਆਂ ਦੀ ਮਾਵਾਂ ਤੇ ਬੱਚਿਆਂ ਨੇ ਭਾਗ ਲਿਆ। ਇਸ ਸਮੇਂ ਮੈਡਮ ਅਮਰਜੀਤ ਕੌਰ ਤੇ ਬਲਾਕ ਪੋਸ਼ਣ ਕੋਆਰਡੀਨੇਟਰ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ। ਵਰਕਰਾਂ ਵੱਲੋਂ ਵੀ ਲਾਭਪਾਤਰੀਆਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਦੁੱਧ ਪਿਲਾਉਣ ਦੇ ਸਹੀ ਢੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਂ ਦਾ ਪਹਿਲਾ ਬਉਲਾ ਦੁੱਧ ਇੱਕ ਘੰਟੇ ਦੇ ਅੰਦਰ ਅੰਦਰ ਪਿਲਾਉਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਸਾਰੇ ਪੌਸ਼ਟਿਕ ਤੱਤ ਅਤੇ ਵਿਟਾਮਿਨ ਏ ਹੁੰਦਾ ਹੈ ਜੋ ਬੱਚੇ ਲਈ ਬਹੁਤ ਜਰੂਰੀ ਹੈ। ਇਸ ਸਮੇਂ ਆਂਗਣਵਾੜੀ ਵਰਕਰਾਂ ਨੇ ਵੱਖ ਵੱਖ ਰੈਸਿਪੀਜ ਤਿਆਰ ਕਰਕੇ ਇਨ੍ਹਾਂ ਸੰਬੰਧੀ ਮਾਵਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਮੇਂ ਆਂਗਣਵਾੜੀ ਵਰਕਰਾਂ ਦਲਜੀਤ ਕੌਰ, ਊਸ਼ਾ ਰਾਣੀ, ਰੀਟਾ ਰਾਣੀ, ਮੰਜੂ, ਮਮਤਾ ਰਾਣੀ ਅਤੇ ਬਲਜੀਤ ਕੌਰ ਅਤੇ ਹੈਲਪਰ ਅੰਜੂ ਬਾਲਾ, ਕਿਰਨਾ ਬਾਲਾ ਤੇ ਸ਼ੰਕੁਤਲਾ ਹਾਜਰ ਸਨ।  ਇਸ ਮੌਕੇ ਆਸ਼ਾ ਵਰਕਰ, ਸੋਨੀਆ ਅਤੇ ਬਲਜੀਤ ਕੌਰ ਵੀ ਹਾਜਰ ਸਨ।

NO COMMENTS