*ਮਾਂ ਚਿੰਤਾਪੁਰਨੀ ਦੇ ਮੇਲੇ ਲਈ ਭੰਡਾਰਾ ਰਵਾਨਾ*

0
236

ਬੁਢਲਾਡਾ 5 ਅਗਸਤ  (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੀ ਮਾਂ ਦਾ ਲਾਡਲਾ ਚਿੰਤਪੁਰਨੀ ਸੇਵਾ ਮੰਡਲ ਵੱਲੋਂ ਸਾਉਣ ਦੇ ਮਹੀਨੇ ਮਾਤਾ ਚਿੰਤਾਪੁਰਨੀ ਦੇ ਮੇਲੇ ਲਈ ਭੰਡਾਰੇ ਦੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪਡਿੰਤ ਗੌਰਵ ਸ਼ਾਸ਼ਤਰੀ ਵੱਲੋਂ ਪੂਜਨ ਕਰਵਾਉਣ ਉਪਰੰਤ ਐਡਵੋਕੇਟ ਸੁਸ਼ੀਲ ਕੁਮਾਰ ਝੰਡੀ ਦੇ ਕੇ ਭੰਡਾਰੇ ਦੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਨੂੰ ਕਾਮਰੇਡ, ਨੀਰਜ ਬਾਂਸਲ ਨੱਨਾ, ਦੀਪਕ ਵਿੱਕੀ, ਸ਼ਿਵ ਕੁਮਾਰ, ਜਿੱਪੀ ਗਰਗ, ਰਾਜੇਸ਼ ਲੱਕੀ ਨੇ ਦੱਸਿਆ ਕਿ ਇਹ ਭੰਡਾਰਾ 5 ਤੋਂ 13 ਅਗਸਤ ਤੱਕ ਮਾਂ ਚਿੰਤਪੂਰਨੀ ਦੇ ਦਰਬਾਰ (ਹਿਮਾਂਚਲ) ਵਿੱਚ ਨਿਰੰਤਰ ਚਲਾਇਆ ਜਾਵੇਗਾ। ਜਿਸ ਵਿੱਚ ਹਜਾਰਾਂ ਸ਼ਰਧਾਲੂ ਭੋਜਨ ਗ੍ਰਹਿਣ ਕਰਨਗੇ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂ ਸ਼ਰਧਾਲੂਆਂ ਦੇ ਠਹਿਰਣ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਪਹੁੰਚਣ ਵਾਲੇ ਹਰ ਸ਼ਰਧਾਲੂ ਭੰਡਾਰਾ ਵਿੱਚ ਭੋਜਨ ਜਰੂਰ ਗ੍ਰਹਿਣ ਕਰਨ। ਇਸ ਮੌਕੇ ਵੱਡੀ ਗਿਣਤੀ ਸ਼ਹਿਰ ਦੇ ਪਤਵੰਤੇ ਮੌਜੂਦ ਸਨ। 

NO COMMENTS