ਮਹਿੰਗੇ ਪੈਟਰੋਲ-ਡੀਜ਼ਲ ਦੇ ਬਾਵਜੂਦ ਕਾਰਾਂ ਦੀ ਵਿਕਰੀ ’ਚ ਕੋਈ ਕਮੀ ਨਹੀਂ, ਦੋ ਪਹੀਆ ਵਾਹਨਾਂ ਦੀ ਮੰਗ ਜ਼ਰੂਰ ਘਟੀ

0
24

ਨਵੀਂ ਦਿੱਲੀ22,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਮਹਿੰਗੇ ਪੈਟਰੋਲ-ਡੀਜ਼ਲ ਦੇ ਬਾਵਜੂਦ ਕਾਰਾਂ ਦੀ ਬੁਕਿੰਗ ਤੇ ਰਿਟੇਲ ਵਿਕਰੀ ’ਚ ਕੋਈ ਕਮੀ ਨਹੀਂ ਆਈ। ਅਰਥਵਿਵਸਥਾ ’ਚ ਥੋੜ੍ਹੀ ਮਜ਼ਬੂਤੀ, ਕਾਰੋਬਾਰ ਦੇ ਹਾਂਪੱਖੀ ਮਾਹੌਲ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਸਰਕਾਰੀ ਕੰਟਰੋਲ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਗੱਡੀਆਂ ਦੀ ਵਿਕਰੀ ਵਿੱਚ ਮਜ਼ਬੂਤੀ ਵਿਖਾਈ ਦੇ ਰਹੀ ਹੈ। ਪੈਸੇਂਜਰ ਗੱਡੀਆਂ ਦੀ ਮੰਗ ਵਿੱਚ ਕੋਈ ਬਹੁਤੀ ਕਮੀ ਨਹੀਂ ਹੋਈ ਪਰ ਦੋਪਹੀਆ ਵਾਹਨਾਂ ਦੀ ਵਿਕਰੀ ਜ਼ਰੂਰ ਘਟੀ ਹੈ।

ਫ਼ਿਲਹਾਲ ਭਾਵੇਂ ਕਾਰਾਂ ਦੀ ਮੰਗ ਵਿੱਚ ਕੋਈ ਕਮੀ ਵਿਖਾਈ ਨਹੀਂ ਦੇ ਰਹੀ ਪਰ ਕੁਝ ਰਾਜਾਂ ਵਿੱਚ ਕੋਰੋਨਾ ਦੀ ਨਵੀਂ ਲਹਿਰ ਤੋਂ ਬਾਅਦ ਲੌਕਡਾਊਨ ਦਾ ਖ਼ਦਸ਼ਾ ਵਧਣ, ਗੱਡੀਆਂ ਦੇ ਕਲ-ਪੁਰਜ਼ੇ ਮਹਿੰਗੇ ਹੋਣ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਜਿਹੇ ਕਾਰਣ ਖਪਤਕਾਰ ਨੂੰ ਗੱਡੀਆਂ ਖ਼ਰੀਦਣ ਤੋਂ ਰੋਕ ਸਕਦੇ ਹਨ।

ਸਭ ਤੋਂ ਵੱਡੀ ਚਿੰਤਾ ਮਹਿੰਗੇ ਪੈਟਰੋਲ-ਡੀਜ਼ਲ ਹੀ ਹਨ। ਜੇ ਕੁਝ ਚਿਰ ਤੇਲ ਕੀਮਤਾਂ ਨਹੀਂ ਘਟਦੀਆਂ, ਤਾਂ ਕਾਰਾਂ ਦੀ ਵਿਕਰੀ ਘਟਣੀ ਤੈਅ ਹੈ। ਸਾਲ 2021 ਦੇ ਪਹਿਲੇ 53 ਦਿਨਾਂ ਵਿੱਚ ਤੇਲ ਕੀਮਤਾਂ 24 ਵਾਰ ਵਧ ਚੁੱਕੀਆਂ ਹਨ। ਇਸੇ ਸਮੇਂ ਦੌਰਾਨ ਪੈਟਰੋਲ 6.87 ਰੁਪਏ ਅਤੇ ਡੀਜ਼ਲ 7.10 ਰੁਪਏ ਮਹਿੰਗਾ ਹੋ ਗਿਆ ਹੈ।

NO COMMENTS