ਮਹਿੰਗਾਈ ਦੇ ਯੁੱਗ ਵਿਚ ਲੋਕਾਂ ਨੂੰ ਸਸਤੀਆਂ ਅਤੇ ਫ਼ਾਇਦੇਮੰਦ ਜੈਨਰਿਕ ਦਵਾਈਆਂ ਦੀ ਕਰਨੀ ਚਾਹੀਦੀ ਹੈ ਵਰਤੋ

0
62

ਬੁਢਲਾਡਾ,06 ਨਵੰਬਰ (ਸਾਰਾ ਯਹਾ /ਅਮਨ ਮਹਿਤਾ):  ਦਿਨੋਂ ਦਿਨ ਵਧ ਰਹੀਆਂ ਬਿਮਾਰੀਆਂ ਦੇ ਕਾਰਨ ਜਿੱਥੇ ਲੋਕਾਂ ਨੂੰ ਰੋਜ਼ਾਨਾ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣੀਆਂ ਪੈ ਰਹੀਆ ਹਨ ਉਥੇ ਜੀ ਲੈਬ ਵੱਲੋਂ ਦਿੱਤੀਆਂ ਜਾ ਰਹੀਆਂ  ਸਸਤੀਆ ਜੈਨਰਿਕ ਦਵਾਈਆਂ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਰਿਹਾ ਹੈ। ਇਸ ਸਬੰਧੀ ਸਥਾਨਕ ਸ਼ਹਿਰ ਦੀ ਰੇਲਵੇ ਰੋਡ ਤੇ ਸਿਟੀ ਪੁਲੀਸ ਥਾਣੇ ਦੇ ਸਾਹਮਣੇ ਸਥਿਤ ਜੀ ਲੈਬ ਦੀ ਦੁਕਾਨ ਦੇ ਡਾ ਗੁਰਿੰਦਰ ਨੇ ਦੱਸਿਆ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਜਿੱਥੇ ਹਰ ਇਨਸਾਨ ਨੂੰ ਮਹਿੰਗੀਆਂ ਦਵਾਈਆਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਜੀ ਲੈਬ ਵੱਲੋਂ ਜੈਨਰਿਕ ਦਵਾਈਆਂ ਸਸਤੇ ਰੇਟਾਂ ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਜਿੱਥੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਉਥੇ ਬਿਮਾਰੀਆਂ ਕਾਰਨ ਲੋਕਾਂ ਨੂੰ ਅੰਗਰੇਜ਼ੀ ਦਵਾਈਆਂ ਮਹਿੰਗੇ ਰੇਟਾਂ ਤੇ  ਲੈਣੀਆਂ ਪੈਂਦੀਆਂ ਹਨ ਜਿਸ ਕਾਰਨ ਹਰ ਵਰਗ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੰਗਰੇਜ਼ੀ ਦਵਾਈਆਂ ਦੇ ਥਾਂ ਤੇ ਜੈਨਰਿਕ ਦਵਾਈਆਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਦਵਾਈਆਂ ਜਿੱਥੇ ਮਹਿੰਗੀਆਂ ਮਿਲਦੀਆਂ ਹਨ ਉੱਥੇ ਅੰਗਰੇਜ਼ੀ ਦਵਾਈਆਂ ਦੇ ਸਰੀਰ ਨੂੰ ਬੁਰੇ ਪ੍ਰਭਾਵ ਪੈਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੀ ਲੈਬ ਵੱਲੋਂ ਦਿੱਤੀਆਂ ਜਾਂਦੀਆਂ ਜੈਨਰਿਕ ਦਵਾਈਆਂ ਦੇ ਰੇਟਾਂ ਵਿੱਚ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ 60 ਤੋਂ 65 ਫ਼ੀਸਦੀ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਬਲੱਡ ਪ੍ਰੈਸ਼ਰ ਦੀ ਦਵਾਈ ਟੈਲਮਾ ਏ ਅੈਮ ਜਿਸ ਦਾ ਰੇਟ 400 ਰੁਪਏ ਤੋਂ ਜ਼ਿਆਦਾ ਹੈ ਪਰ ਜੀ ਲੈਬ ਕੰਪਨੀ ਵੱਲੋਂ ਦਿੱਤੀ ਜਾ ਰਹੀ  ਬਿਲਕੁਲ ਇਸੇ ਤਰ੍ਹਾਂ ਦੀ ਦਵਾਈ ਦਾ ਰੇਟ ਸਿਰਫ 45 ਰੁਪਏ ਹੈ,  ਇਸੇ ਤਰ੍ਹਾਂ ਸ਼ੂਗਰ ਦੀ ਟਰਾਈਬੈਟ 2 ਐੱਮਜੀ ਦਾ ਰੇਟ 226 ਰੁਪਏ ਪ੍ਰਿੰਟ ਹੈ  ਅਤੇ ਜੀ ਲੈਬ ਵਲੋਂ ਦਿੱਤੀ ਜਾਰੀ ਇਸੇ ਤਰ੍ਹਾਂ ਦੀ ਦਵਾਈ ਦਾ ਰੇਟ ਸਿਰਫ 30 ਰੁਪਏ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਮਿਲਣ ਵਾਲੀ ਐਂਟੀਵੈਟਿਕ ਸੈਫਟਮ 250 ਅੈਮ ਜੀ ਅਤੇ 500 ਐੱਮਜੀ ਜਿਸਦਾ ਰੇਟ ਲਗਪਗ 240 ਰੁਪਏ ਦੇ ਕਰੀਬ ਹੈ ਅਤੇ 500 ਐੱਮਜੀ ਦਾ ਰੇਟ 400 ਰੁਪਏ ਦੇ ਕਰੀਬ ਹੈ ਜੋ ਜੀ ਲੈਬ ਤੇ 32 ਰੁਪਏ ਅਤੇ 60 ਰੁਪਏ ਵਿੱਚ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਤਰ੍ਹਾਂ ਦੀ ਦਵਾਈ ਦਾ ਰੇਟ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਬਹੁਤ ਘੱਟ ਰੇਟਾਂ ਤੇ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਦਵਾਈਆਂ ਅਤੇ ਜੈਨਰਿਕ ਦਵਾਈਆਂ ਵਿੱਚ ਸਿਰਫ਼ ਰੰਗ ਬਣਤਰ ਸੁਆਦ ਤੇ ਸ਼ਕਲ ਦਾ ਹੀ ਫ਼ਰਕ ਹੁੰਦੈ ਪਰ ਨਤੀਜੇ ਪੱਖੋਂ ਜੈਨਰਿਕ ਦਵਾਈਆਂ  ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਵਧੀਆ ਨਤੀਜੇ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋਕਾਂ ਨੂੰ ਮਹਿੰਗੇ ਭਾਅ ਦੀਆਂ ਅੰਗਰੇਜ਼ੀ ਦਵਾਈਆਂ ਦੀ ਬਜਾਏ ਜੈਨਰਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੈਸੇ ਦੀ ਬੱਚਤ ਕਰਨੀ ਚਾਹੀਦੀ ਹੈ।

NO COMMENTS