*ਮਹਿਲਾਵਾਂ ਨੂੰ 1000 ਨਹੀਂ ਹੁਣ ਦੇਵਾਂਗੇ 1100 ਰੁ:/ ਕਦੀਂ ਨਾਂ ਚੁੱਕਣ ਵਾਲੇ ਕੂੜੇ ਦੇ ਢੇਰ ਚੁਕਵਾ ਦਿੱਤੇ ਗਏ*

0
89

ਮਾਨਸਾ, 28 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।  ਕ੍ਰਿਸ਼ਨ ਸਿੰਘ ਨਗਰ ਕੌਂਸਲਰ ਅਤੇ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 26 ਵਿੱਚ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ, ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਆਮ ਆਦਮੀ ਪਾਰਟੀ ਲਈ ਘਰ ਘਰ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਪਾਉਣ ਲਈ ਕਿਹਾ। ਇਸ ਮੌਕੇ ਤੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਦੀ ਸਭ ਤੋਂ ਪੁਰਾਣੀ ਸਮੱਸਿਆ ਟੋਭੇ ਤੇ ਲੱਗੇ ਗੰਦੇ ਕੂੜੇ ਦੇ ਵੱਡੇ ਵੱਡੇ ਢੇਰ ਸੀ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਕੂੜੇ ਦੇ ਢੇਰਾਂ ਤੇ ਖੜੇ ਹੋ ਕੇ ਵਾਰਡ ਨੰਬਰ 26 ਦੇ ਵੋਟਰਾਂ ਅਤੇ ਮਾਨਸਾ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਇਹ ਕੂੜੇ ਦੇ ਢੇਰ ਚੁਕਵਾਏ ਜਾਣਗੇ। ਸੋ ਸਾਡੀ ਸਰਕਾਰ ਆਉਣ ਤੇ ਅੱਜ ਕੂੜੇ ਦੇ ਢੇਰ ਚੁਕਵਾ ਦਿੱਤੇ ਗਏ ਹਨ। ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਮਾਨਸਾ ਦੀਆਂ ਸਮੱਸਿਆਂਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ। ਬਹੁਤ ਜਲਦੀ ਕੂੜੇ ਦੇ ਢੇਰਾਂ ਵਾਲੀ ਥਾਂ ਤੇ ਇੱਕ ਬਹੁਤ ਸੁੰਦਰ ਪਾਰਕ ਅਤੇ ਟੋਭੇ ਦਾ ਨਵੀਨੀਕਰਨ ਕੀਤਾ ਜਾਵੇਗਾ। ਸਾਡੀ ਸਰਕਾਰ ਜੋ ਕਹਿੰਦੀ ਹੈ ਉਹ ਕਰਨ ਵਿੱਚ ਯਕੀਨ ਰੱਖਦੀ ਹੈ। ਮਾਨਸਾ ਸ਼ਹਿਰ ਦੀ ਵੱਡੀ ਸਮੱਸਿਆ ਹੁਣ ਸੀਵਰੇਜ ਦੀ ਹੈ ਜੋ ਬਹੁਤ ਜਲਦੀ ਹੱਲ ਕਰ ਦਿੱਤੀ ਜਾਵੇਗੀ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਹਿਲਾਵਾਂ ਲਈ ਖੁਸ਼ਖਬਰੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਮਹਿਲਾਵਾਂ ਨੂੰ 1000 ਨਹੀਂ ਹੁਣ ਮਹਿਲਾਵਾਂ ਨੂੰ ਦੇਵਾਂਗੇ 1100 ਰੁ: ਜਦੋਂ ਪੈਸਾ ਆਉਣਾ ਸ਼ੁਰੂ ਹੋ ਗਿਆ ਫਿਰ ਬੰਦ ਨੀ ਹੋਣਾ। ਅੰਤ ਵਿੱਚ ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਸਮੂਹ ਵੋਟਰਾਂ ਨੂੰ ਇੱਕ ਵਾਰ ਫਿਰ ਤੋਂ ਝਾੜੂ ਫੇਰਨਾ ਹੈ। ਵਿਰੋਧੀ ਪਾਰਟੀਆਂ ਨੂੰ ਸਰਪ੍ਰਾਈਜ਼ ਦੇਣਾ ਹੈ ਜਿਵੇਂ 2022 ਵਿੱਚ ਦਿੱਤਾ ਸੀ। 

ਇਸ ਮੌਕੇ ਤੇ ਵਾਰਡ ਨੰਬਰ 26 ਦੇ ਵੋਟਰਾਂ ਤੋਂ ਇਲਾਵਾ ਆਪ ਆਗੂ ਰਮੇਸ਼ ਖਿਆਲਾ, ਮਨਪ੍ਰੀਤ ਸਿੰਘ, ਜਗਸੀਰ ਸਿੰਘ, ਬੂਟਾ ਮਾਨ, ਭੌਲਾ ਸਿੰਘ ਪ੍ਰਧਾਨ ਗੱਲਾਂ ਯੂਨੀਅਨ 

ਕੁਲਵੰਤ ਸਿੰਘ, ਭਜਨ ਸਿੰਘ, ਦਾਰਾ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ। 

NO COMMENTS