ਦਿੜ੍ਹਬਾ ਮੰਡੀ (ਸਾਰਾ ਯਹਾਂ/ ਰੀਤਵਾਲ ) : ਮਹਿਲਾਂ ਚੌਂਕ ਵਿਖੇ ਓਸ ਸਮੇਂ ਦਰਦਨਾਕ ਕਹਿਰ ਦਾ ਹਾਦਸਾ
ਵਾਪਰਿਆ ਜਦੋਂ ਇੱਕ ਸਰਕਾਰੀ ਬੱਸ ਨੇ ਸਕ¨ਲੀ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਮਿਲੀ ਜਾਣਕਾਰੀ
ਮੁਤਾਬਿਕ ਬੱਚੇ ਸਰਕਾਰੀ ਸੀਨੀਅਰ ਸੈਕੰਡਰੀ ਸਕ¨ਲ ਚੋਂ ਛੁੱਟੀ ਹੋਂਣ ਤੋ ਬਾਅਦ ਘਰਾਂ ਨੂੰ ਜਾ ਰਹੇ ਸਨ। ਉਸ
ਸਮੇਂ ਦਿੱਲੀ ਨੈਸਨਲ ਹਾਈਵੇਅ ਤੋਂ ਸਕ¨ਲ ਵਾਲੇ ਪਾਸਿਓਂ ਦ¨ਸਰੇ ਪਾਸੇ ਘਰ ਜਾਣ ਲਈ ਉਡੀਕ ਕਰ ਰਹੇ ਸਨ
ਤੇ ਅਚਾਨਕ ਇਹ ਹਾਦਸਾ ਵਾਪਰਿਆ। ਜਿਸ ਵਿੱਚ ਚਾਰ ਵਿਦਿਆਰਥਣਾਂ ਗੰਭੀਰ ਜਖ਼ਮੀ ਹੋ ਗਈਆਂ,ਜਿੰਨ੍ਹਾਂ
ਵਿੱਚ ਇੱਕ ਬੱਚੀ ਦੀ ਮੌਤ ਹੋ ਗਈ।ਮਿ੍ਤਕ ਬੱਚੀ ਅਮਨਦੀਪ ਕੌਰ ਸੱਤਵੀਂ ਕਲਾਸ ਹੈ। ਇਸ ਹਾਦਸੇ ਵਿੱਚ
ਜਖਮੀ ਦੋ ਬੱਚਿਆਂ ਨੂੰ ਸੰਗਰ¨ਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਦ ਕਿ ਇੱਕ ਬੱਚੀ ਦੀ
ਹਾਲਤ ਗੰਭੀਰ ਹੋਣ ਕਾਰਣ ਉਸਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਤਪਤਾਲ ਵਿੱਚ ਦਾਖਲ ਕੀਤਾ ਗਿਆ ਹੈ।
ਹਾਦਸੇ ਦਾ ਮੁੱਖ ਕਾਰਨ ਨੈਸਨਲ ਹਾਈਵੇ ਨੂੰ ਪਾਰ ਕਰਨ ਲਈ ਦ¨ਜੇ ਪਾਸੇ ਜਾਣ ਦਾ ਕੋਈ ਪੑਬੰਧ ਨਾ
ਹੋਣਾ ਮੰਨਿਆ ਜਾ ਰਿਹਾ ਹੈ।ਤਿੰਨ ਬੱਚੀਆਂ ਪ੍ਰਾਇਮਰੀ ਸਕ¨ਲ ਚ ਪੜ੍ਹਦੀਆਂ ਸਨ ,ਜਿੰਨ੍ਹਾਂ ਵਿੱਚੋਂ ਦੋ
ਸਕੀਆਂ ਭੈਣਾਂ ਹਨ। ਇੱਕ ਬੱਚੀ ਹਾਈ ਸਕ¨ਲ ਦੀ ਵਿਦਿਆਰਥਣ ਸੀ ਜਿਸ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ
ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ
ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ
ਦਿੱਤਾ ਹੈ।