*ਮਹਿਰੂਮ ਸ੍ਰ. ਬੇਅੰਤ ਸਿੰਘ ਦੀ ਬਰਸੀ ਮੌਕੇ ਕਾਂਗਰਸੀ ਆਗੂਆਂ ਨੇ ਵੰਡੇ ਬੂਟੇ, ਦਿੱਤੀ ਸ਼ਰਧਾਜਲੀ*

0
99

ਬੁਢਲਾਡਾ 1 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਕਾਂਗਰਸ ਪਾਰਟੀ ਵੱਲੋਂ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਰਸੀ ਮੌਕੇ ਬੂਟੇ ਵੰਡ ਕੇ  ਸ਼ਰਧਾਜਲੀ ਦਿੱਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਤਰਜੀਤ ਚਹਿਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੀ ਹੈ। ਉਨ੍ਹਾਂ ਕਿਹਾ ਕਿ ਮਹਿਰੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੰਜਾਬ ਚੋ ਅੱਤਵਾਦ ਨੂੰ ਖਤਮ ਕੀਤਾ ਸੀ। ਜਿਸ ਤਹਿਤ ਅੱਜ ਅਮਨ ਅਮਾਨ ਅਤੇ ਸ਼ਾਂਤੀ ਨਾਲ ਜੀਵਨ ਬਤੀਤ ਕਰ ਰਹੇ ਹਾਂ। ਪੰਜਾਬ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਦੀ ਸ਼ੁੱਧੀ ਲਈ ਪਿੰਡਾਂ ਸ਼ਹਿਰਾਂ, ਗਲੀਆਂ ਅਤੇ ਸਾਂਝੀਆਂ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਦੀ ਸ਼ੁੱਧੀ ਵਿੱਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਟਾ ਲਗਾ ਕੇ ਉਸਦੀ ਸਾਂਭ ਸੰਭਾਲ ਕਰਕੇ ਉਸਨੂੰ ਵੱਡਾ ਕਰਨਾ ਸ੍ਰ. ਬੇਅੰਤ ਸਿੰਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਤਰਜੀਤ ਸਿੰਘ ਚਹਿਲ, ਖੇਮ ਸਿੰਘ , ਤੀਰਥ ਸਿੰਘ ਸਵੀਟੀ, ਗੋਪਾਲ ਸ਼ਰਮਾਂ ਬਰੇਟਾ,  ਰਜਿੰਦਰ ਕੁਮਾਰ, ਦਰਸ਼ਨ ਸਿੰਘ ਗੁਰਨੇ, ਸੁਖਚੈਨ ਸਿੰਘ ਬੋੜਾਵਾਲ, ਮਾਇਆ ਦੇਵੀ ਚੱਕ ਭਾਈਕੇ, ਅਮਰ ਨੰਦਗੜ੍ਹੀਆ, ਡੀ ਸੀ ਕਾਮਰੇਡ,ਪ੍ਰਵੀਨ ਅਹੂਜਾ  ਰਣਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ। 

NO COMMENTS