ਮਹਾ ਸ਼ਿਵਰਾਤਰੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ

0
44

ਮਾਨਸਾ 10 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ)ਸ੍ਰੀ ਪੰਚ ਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ  ਖ਼ੂਨਦਾਨ ਕੈਂਪ ਮਹਾਸ਼ਿਵਰਾਤਰੀ ਦੇ ਮੌਕੇ ਮਾਨਸਾ ਵੱਨਵੇ ਟਰੈਫਿਕ ਤੇ ਲਗਾਇਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੋਹਿਤ ਐਡਵੋਕੇਟ, ਕੈਸ਼ੀਅਰ ਰਾਜੀਵ ਹੈਪੀ, ਸੈਕਟਰੀ ਰੋਮੀ ਜਿੰਦਲ, ਸੰਜੀਵ ਟੇਲਰ, ਅਮਿਤ ਕੁਮਾਰ, ਅਤੇ ਰਕੇਸ਼ ਕੁਮਾਰ ,ਨੇ ਦੱਸਿਆ  ਹਰ ਸਾਲ ਸ਼ਿਵਰਾਤਰੀ ਮੌਕੇ ਸ਼ਿਵ ਜਾਗਰਣ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਜਾਂਦਾ ਹੈ ।ਇਸ ਵਾਰ ਲੋੜਵੰਦਾਂ ਦੀ ਸਹਾਇਤਾ ਲਈ ਖੂਨ ਦਾਨ ਕੈਂਪ ਲਗਾ ਕੇ 30ਯੂਨਿਟ ਬਲੱਡ ਦਾਨ ਕੀਤਾ ਗਿਆ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੇ ਮੁਲਾਜ਼ਮਾਂ ਵੱਲੋਂ ਇਸ ਖੂਨਦਾਨ ਕੈਂਪ ਵਿਚ ਬਹੁਤ ਸਾਰਾ ਸਹਿਯੋਗ ਦਿੱਤਾ ਗਿਆ।ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜਾਗਰਣ ਮੌਕੇ ਜੋ ਵੀ ਫੰਡ ਜਾਂ ਪੈਸਾ ਇਕੱਠਾ ਹੁੰਦਾ ਹੈ ਉਹ ਲੋੜਵੰਦ ਲੜਕੀਆਂ ਦੇ ਵਿਆਹ ਬੀਮਾਰ ਅਤੇ ਗ਼ਰੀਬ ਲੋਕਾਂ  ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਾਂਚ ਦੌਰਾਨ ਜੋ ਵੀ ਫੰਡ ਇਕੱਠਾ ਹੁੰਦਾ ਹੈ ਉਹ ਸਾਰਾ ਹੀ ਲੋੜਵੰਦ ਲੋਕਾਂ ਲਈ ਵਰਤਿਆ ਜਾਂਦਾ ਹੈ ।

NO COMMENTS