*ਮਹਾਰਾਜਾ ਅਗਰਸੈਨ ਸਮਾਜਿਕ ਕੰਮਾਂ ਲਈ ਇਕ ਵਰਗ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਸਨ:ਸੰਜੀਵ ਪਿੰਕਾ*

0
52

ਮਾਨਸਾ 04 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਮਹਾਰਾਜਾ ਅਗਰਸੈਨ ਜਯੰਤੀ ਸਮੇਂ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਸ਼੍ਰੀ ਅਗਰੋਹਾ ਧਾਮ ਦੇ ਦਰਸ਼ਨ ਕੀਤੇ ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਵਿਰਾਸਤ ਨਾਲ ਜੋੜੇ ਰੱਖਣ ਲਈ ਇਤਿਹਾਸਕ ਸਥਾਨਾਂ ਦੇ ਟੂਰ ਕੀਤੇ ਜਾਂਦੇ ਹਨ ਇਸੇ ਲੜੀ ਤਹਿਤ ਅਗਰਵਾਲ ਸਮਾਜ ਦੇ ਮੁਖੀ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਸਮੇਂ ਸ਼੍ਰੀ ਅਗਰੋਹਾ ਧਾਮ ਜਾ ਕੇ ਮਹਾਰਾਜਾ ਅਗਰਸੈਨ ਜੀ ਅਤੇ ਕੁਲਦੇਵੀ ਮਾਤਾ ਲਕਸ਼ਮੀ ਜੀ ਦੇ ਦਰਸ਼ਨ ਕੀਤੇ ਅਤੇ ਬੱਚਿਆਂ ਨੂੰ ਇਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਮਹਾਰਾਜਾ ਅਗਰਸੈਨ ਪ੍ਰਤਾਪ ਨਗਰ ਦੇ ਰਾਜਾ ਬਲੱਭ ਦੇ ਪੁੱਤਰ ਸਨ ਅਤੇ ਅਗਰੋਹਾ ਹਿਸਾਰ ਦੇ ਮਹਾਨ ਰਾਜਾ ਸਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਲਿਆਣ ਕਾਰੀ ਯੋਜਨਾਵਾਂ ਲਈ ਮਹਾਨ ਸ਼ਾਸਕ ਕਿਹਾ ਜਾਂਦਾ ਹੈ ਉਨ੍ਹਾਂ ਇੱਕ ਇੱਟ ਅਤੇ ਇੱਕ ਰੁਪਏ ਦਾ ਵਿਚਾਰ ਦਿੱਤਾ ਜਿਸ ਨਾਲ ਹਜ਼ਾਰਾਂ ਲੋਕਾਂ ਦਾ ਘਰ ਬਣਾਉਣ ਅਤੇ ਰੁਜ਼ਗਾਰ ਕਮਾਉਣ ਦਾ ਸੁਪਨਾ ਪੂਰਾ ਹੋਇਆ ਉਹ ਆਪਣੇ ਆਦਰਸ਼ਾਂ ਅਤੇ ਸਮਾਜ ਕਲਿਆਣ ਲਈ ਵੈਸ਼ਯ ਸਮਾਜ ਚ ਪ੍ਰਮੁੱਖ ਰੂਪ ਚ ਪਹਿਚਾਣੇ ਜਾਂਦੇ ਸਨ ਲੇਕਿਨ ਸਮਾਜਿਕ ਕੰਮਾਂ ਲਈ ਕੇਵਲ ਇੱਕ ਸਮੁਦਾਏ ਤੱਕ ਹੀ ਸੀਮਤ ਨਹੀਂ ਸਨ ਬਲਕਿ ਉਨ੍ਹਾਂ ਦੀ ਕਰੁਣਾ, ਦਯਾਲੁਤਾ ਅਤੇ ਦੂਰਅੰਦੇਸ਼ੀ ਸੋਚ ਅਤੇ ਲੋਕਾਂ ਨੂੰ ਜੋੜ ਕੇ ਰੱਖਣ ਦੀ ਕਾਬਲੀਅਤ ਉਨ੍ਹਾਂ ਨੂੰ ਮਹਾਨ ਬਣਾਉਂਦੀ ਹੈ ਸਮਰਸਤਾ ਦੇ ਪ੍ਰਤੀ ਸਮਰਪਨ ਅਤੇ ਉਚ ਨੀਚ ਦੀ ਪੁਰਾਣੀ ਵਿਚਾਰਧਾਰਾ ਦੇ ਪ੍ਰਤੀ ਅਪਣੇ ਤਿੱਖੇ ਵਿਰੋਧ ਕਾਰਨ ਵੀ ਪ੍ਰਸਿੱਧ ਹੋਏ ।ਉਨ੍ਹਾਂ ਦੀ 5100ਵੀਂ ਜੈਅੰਤੀ ਮੌਕੇ ਸਾਲ 1976 ਵਿੱਚ ਭਾਰਤ ਸਰਕਾਰ ਵੱਲੋਂ ਪੋਸਟਲ ਸਟੈਂਪ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਮਹਾਰਾਜਾ ਅਗਰਸੈਨ ਜਯੰਤੀ ਮੌਕੇ ਸਿਰਫ ਅਗਰਸੈਨ ਜਯੰਤੀ ਮਣਾਉਣ ਦਾ ਦਿਨ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੱਸਣ ਦਾ ਦਿਨ ਹੈ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ,ਮੈਂਬਰ ਸਤੀਸ਼ ਗਰਗ, ਚੰਦਰਬਾਲਾ ਜਿੰਦਲ, ਹੇਮਾ ਗੁਪਤਾ, ਅਦਿਤੀ ਗਰਗ, ਈਸ਼ਾ ਗਰਗ ਸਮੇਤ ਪਰਿਵਾਰਕ ਮੈਂਬਰਾਂ ਨੇ ਦਰਸ਼ਨ ਕੀਤੇ

NO COMMENTS