*ਮਹਾਰਾਜਾ ਅਗਰਸੈਨ ਜੈਅੰਤੀ ਸਮਾਗਮ ਚ ਪਰਿਵਾਰਾਂ ਸਮੇਤ ਪਹੁੰਚਣਾ ਯਕੀਨੀ ਬਣਾਇਆ ਜਾਵੇ…ਅਸ਼ੋਕ ਗਰਗ*

0
134

ਮਾਨਸਾ 30 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅਗਰਵਾਲ ਸਭਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਜੀ ਦੀ 5147 ਵੀਂ ਜੈਅੰਤੀ ਮਣਾਉਣ ਦੇ ਸੰਬੰਧ ਵਿੱਚ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਕੀਤੀ ਗਈ ।ਇਹ ਜਾਣਕਾਰੀ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਗਰਵਾਲ ਸਮਾਜ ਦੇ ਬਾਨੀ ਮਹਾਰਾਜਾ ਅਗਰਸੈਨ ਜੀ ਦੇ ਜੈਅੰਤੀ ਸਮਾਗਮ 15 ਅਕਤੂਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।ਜਿਸ ਵਿੱਚ ਅਗਰਵਾਲ ਭਾਈਚਾਰੇ ਨੂੰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਅਗਰਵਾਲ ਸਭਾ ਪੰਜਾਬ ਦੇ ਪ੍ਰਭਾਰੀ ਸੁਰੇਸ਼ ਕੁਮਾਰ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਿਹਾ ਕਿ ਹਰੇਕ ਅਗਰਵਾਲ ਪਰਿਵਾਰ ਦੇ ਮੈਂਬਰਾਂ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਸ਼੍ਰੀ ਅਗਰੋਹਾ ਧਾਮ ਦੇ ਦਰਸ਼ਨਾਂ ਲਈ ਜਾਣਾ ਚਾਹੀਦਾ ਹੈ ਉੱਥੇ ਜਾਣ ਨਾਲ ਸਾਨੂੰ ਮਹਾਰਾਜਾ ਅਗਰਸੈਨ ਜੀ ਦੀ ਜੀਵਨੀ ਬਾਰੇ ਪਤਾ ਲੱਗਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।ਇਸ ਮੌਕੇ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਪ੍ਰੋਗਰਾਮ ਵਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਸਮੇਂ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਮੁੱਖ ਸੰਸਦੀ ਸਕੱਤਰ,ਹਲਕਾ ਵਿਧਾਇਕ ਵਿਜੇ ਸਿੰਗਲਾ,ਸੁਰੇਸ਼ ਗੁਪਤਾ ਪ੍ਰਭਾਰੀ, ਪਵਨ ਸਿੰਗਲਾ ਸਕੱਤਰ ਜਨਰਲ,ਪੇ੍ਮ ਮਿੱਤਲ ਸਾਬਕਾ ਵਿਧਾਇਕ ਮਾਨਸਾ,ਮੰਗਤ ਰਾਮ ਬਾਂਸਲ ਸਾਬਕਾ ਵਿਧਾਇਕ ਬੁਢਲਾਡਾ ਤੋਂ ਇਲਾਵਾ ਅਗਰਵਾਲ ਸਮਾਜ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਸ਼ਾਮਲ ਹੋਣਗੀਆਂ। ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ ਅਤੇ ਰੂਲਦੂ ਰਾਮ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਭਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਵਲੋਂ ਆਪਣੇ ਆਪਣੇ ਸਥਾਨ ਤੇ ਅਗਰਸੈਨ ਜਯੰਤੀ ਸਮਾਗਮ ਦਾ ਆਯੋਜਨ ਕੀਤਾ ਜਾਵੇ।ਇਸ ਮੌਕੇ ਖਜਾਨਚੀ ਤੀਰਥ ਸਿੰਘ ਮਿੱਤਲ ਅਤੇ ਆਰ.ਸੀ.ਗੋਇਲ ਨੇ ਦੱਸਿਆ ਕਿ ਪ੍ਰਬੰਧਾ ਲਈ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੀਆਂ । ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਮੈਂਬਰਾਂ ਨੂੰ ਇਸ ਸਮਾਗਮ ਸਮੇਂ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਉਹਨਾਂ ਤੇ ਚੱਲਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ ਅਤੇ ਅਜਿਹੇ ਸਮਾਗਮ ਬੱਚਿਆਂ ਨੂੰ ਸਿੱਖਿਅਤ ਲਈ ਲਾਹੇਵੰਦ ਹੁੰਦੇ ਹਨ। ਉਹਨਾਂ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਵੱਲੋਂ ਦਰਸਾਏ ਰਾਹ ਤੇ ਚੱਲਦਿਆਂ ਅਗਰਵਾਲ ਸਭਾ ਮਾਨਸਾ ਵਲੋਂ ਹਰੇਕ ਲੋੜਵੰਦ ਅਗਰਵਾਲ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ।ਇਸ ਮੌਕੇ ਅਗਰਵਾਲ ਸਭਾ ਦੇ ਫਾਉਂਡਰ ਮੈਂਬਰ ਕੇਸ਼ੋ ਰਾਮ ਸਿੰਗਲਾ,ਅ੍ਮਿਤਪਾਲ ਠੇਕੇਦਾਰ, ਰਜੇਸ਼ ਪੰਧੇਰ,ਕ੍ਰਿਸ਼ਨ ਬਾਂਸਲ, ਦਰਸ਼ਨ ਪਾਲ ਗਰਗ, ਸੁਰਿੰਦਰ ਲਾਲੀ, ਪ੍ਰੇਮ ਜਿੰਦਲ,ਰਾਜ ਨਰਾਇਣ ਕੂਕਾ, ਰਮੇਸ਼ ਟੋਨੀ, ਅਭਿਸ਼ੇਕ ਜੈਨ, ਕਿ੍ਸ਼ਨ ਫੱਤਾ,ਮਨੋਜ ਗੋਇਲ, ਅਸ਼ੋਕ ਲਿਬਰਟੀ,ਮੈਡਮ ਮੰਜੂ ਮਿੱਤਲ, ਮੈਡਮ ਪੂਨਮ ਗੋਇਲ ਸਮੇਤ ਮੈਂਬਰ ਹਾਜ਼ਰ ਸਨ।

NO COMMENTS