ਮਹਾਂਸ਼ਿਵਰਾਤਰੀ ਮੌਕੇ ਸ਼ਿਵ ਪੂਜਾ ਕਰਨ ਲਈ ਉਮੜੇ ਮੰਦਰਾਂ ਚ ਸ਼ਰਧਾਲੂ

0
113

ਬੁਢਲਾਡਾ 11,ਮਾਰਚ (ਸਾਰਾ ਯਹਾਂ /ਅਮਨ ਮਹਿਤਾ,ਅਮਿਤ ਜਿੰਦਲ): ਸ਼ਹਿਰ ਦੇ ਵੱਖ ਵੱਖ ਮੰੰਦਰਾਂ ਵਿੱਚ ਮਹਾਂਸ਼ਿਵਰਾਤਰੀ ਮੌਕੇ ਭਗਵਾਨ ਸ੍ਰੀ ਸ਼ਿਵ ਸ਼ੰਕਰ ਜੀ ਦੇ ਜੈਕਾਰਿਆਂ ਨਾਲ ਗੂੰਜਦੇ ਨਜ਼ਰ ਆਏ। ਮਹਾਂਸ਼ਿਵਰਾਤਰੀ ਨੂੰ ਲੈ ਕੇ ਦਿਨ ਚੜਦਿਆਂ ਹੀ ਸ਼ਰਧਾਲੂਆਂ ਵੱਲੋਂ ਮੰਦਰਾਂ ਚ ਪਹੁੰਚ ਕੇ ਭਗਵਾਨ ਭੋਲੇਨਾਥ ਦੀ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਗਈ ਅਤੇ ਇਹ ਸਿਲਸਿਲਾ ਦਿਨ ਭਰ ਇੰਝ ਹੀ ਚੱਲਦਾ ਨਜ਼ਰ ਰਿਹਾ। ਸਵੇਰ ਤੋਂ ਹੀ ਸ਼ਰਧਾਲੂ ਮੰਦਰਾਂ ਚ ਪਹੁੰਚ ਕੇ ਸ਼ਿਵਲੰਿਗ ਦੀ ਪੂਜਾ ਅਰਚਨਾ ਕਰ ਰਹੇ ਸਨ। ਸ਼ਰਧਾਲੂ ਦੁੱਧ, ਦਹੀ, ਘੀ, ਸ਼ੱਕਰ, ਸ਼ਹਿਦ, ਫਲ, ਭੰਗ ਧਤੂਰਾ, ਬੇਲ ਪੱਤਰ, ਗੰਗਾਜਲ ਆਦਿ ਨਾਲ ਸ਼ਿਵਲੰਿਗ ਦਾ ਅਭਿਸ਼ੇਕ ਕਰਦੇ ਦਿਖਾਈ ਦਿੱਤੇ। ਸ਼ਿਵ ਪੂਜਾ ਕਰਨ ਮਗਰੋਂ ਸ਼ਰਧਾਲੂਆਂ ਨੇ ਸ੍ਰੀ ਸ਼ਿਵ ਚਾਲੀਸਾ ਪਾਠ ਵੀ ਕੀਤੇ। ਮਹਾਂਸ਼ਿਵਰਾਤਰੀ ਦੇ ਚਲਦਿਆਂ ਸਵੇਰੇ ਸਵੇਰੇ ਫੱਲ, ਫੂਲ ਅਤੇ ਭੰਗਧਤੂਰੇ ਵਾਲੀਆਂ ਸਟਾਲਾਂ

ਤੇ ਵੀ ਸ਼ਰਧਾਲੂ ਪੂਜਨ ਵਾਸਤੇ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਸਨ। ਸ਼ਹਿਰ ਦੇ ਸ੍ਰੀ ਬਰਫਾਨੀ ਭਵਨ, ਸ੍ਰੀ ਮਹਾਕਾਲ ਮੰਦਿਰ, ਸ਼੍ਰੀ ਕ੍ਰਿਸ਼ਨ ਮੰਦਿਰ, ਸ੍ਰੀ ਦੁਰਗਾ ਮੰਦਿਰ, ਮੁਲਤਾਨੀ ਸਭਾ ਸ੍ਰੀ ਹਨੂੰਮਾਨ ਮੰਦਿਰ, ਕਾਲੀ ਮਾਤਾ ਮੰਦਿਰ, ਨਵੀਨ ਮੰਦਿਰ ਸਮੇਤ ਸ਼ਹਿਰ ਦੇ ਸਮੂਹ ਮੰਦਰਾਂ ਵਿਚ ਸਵੇਰ ਤੋਂ ਸ਼ਰਧਾਲੂਆਂ ਦੀ ਭੀੜ ਸ਼ਿਵ ਭੋਲੇ ਦੀ ਪੂਜਾ-ਅਰਚਨਾ ਕਰਨ ਲਈ ਉਮੜੀ ਨਜ਼ਰ ਆ ਰਹੀ ਸੀ। ਉੱਥੇ ਸ਼ਹਿਰ ਅੰਦਰ ਦਿਨ ਚੜਦੇ ਹੀ ਕਾਵੜੀਆਂ ਦੇ ਜੱਥੇ ਵੀ ਹਰਿਦਆਰ ਤੋ ਗੰਗਾ ਜਲ ਲਿਆ ਕੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼ਹਿਰ ਅੰਦਰ ਦਾਖਿਲ ਹੋਏ ਅਤੇ ਭੋਲੇ ਨਾਥ ਦਾ ਅਭਿਸ਼ੇਕ ਕੀਤਾ ਗਿਆ। ਸ਼ਹਿਰ ਵਾਸੀਆਂ ਵੱਲੋਂ ਕਾਵੜੀਆਂ ਦਾ ਸ਼ਹਿਰ ਅੰਦਰ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਕਾਂਗਰਸ ਦੀ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ, ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ, ਮਾਰਕਿਟ ਕਮੇਟੀ ਦੇ ਚੇਅਰਮੈਨ

ਖੇਮ ਸਿੰਘ ਜਟਾਣਾ ਭਗਵਾਨ ਦਾਸ ਸਿੰਗਲਾ, ਐਡਵੋਕੇਟ ਮੁਨੀਸ਼ ਸਿੰਗਲਾ, ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਕੋਸਲਰ ਨਰੇਸ਼ ਕੁਮਾਰ, ਰਾਜੂ ਬਾਬਾ, ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ, ਟਿੰਕੂ ਪੰਜਾਬ, ਦੀਪ ਵਰਮਾ, ਕੋਸਲਰ ਕਾਲੂ ਮਦਾਨ, ਗੁਰਪ੍ਰੀਤ ਸਿੰਘ ਵਿਰਕ, ਰਾਜਿੰਦਰ ਚੋਧਰੀ, ਆਸ਼ੀਸ਼ ਸਿੰਗਲਾ, ਨਵੀਨ ਸਿੰਗਲਾ, ਦੀਪੂ ਬੋੜਾਵਾਲੀਆਂ, ਰਾਜਨ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

NO COMMENTS