*ਮਲੇਰੀਆ, ਡੇਂਗੂ ਤੋਂ ਬਚਾਅ ਲਈ ਮਾਨਸਾ ਸਿਹਤ ਵਿਭਾਗ ਹੋਇਆ ਚੌਕਸ*

0
22

ਮਾਨਸਾ 11 ਅਪ੍ਰੈਲ (ਸਾਰਾ ਯਹਾਂ/ ਜੋਨੀ ਜਿੰਦਲ ) : ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮਾਨਸਾ ਦੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਦੀ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਵੱਲੋਂ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਮ ਲੋਕਾਂ ਨੰੂ ਡੇਂਗੂ, ਮਲੇਰੀਆਂ, ਚਿਕਨਗੁਨੀਆਂ ਦੇ ਬਚਾਅ ਬਾਰੇ ਵੱਧ ਤੋ ਵੱਧ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ਼ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਅਤੇ ਹਲਕਾ ਬੁਖਾਰ, ਖਾਂਸੀ ਹੋਣ ਤੇ ਤੁਰੰਤ ਨੇੜਲੇ ਹਸਪਤਾਲ ’ਚ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਜਿਲਾ ਐਪੀਡੀਮਾਲੋਜਿਸਟ ਡਾ.ਅਰਸ਼ਦੀਪ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਸਾਲ 2021 ਵਿੱਚ ਜਿੰਨੇ ਵੀ ਮਲੇਰੀਆ ਕੇਸ ਰਿਕਾਰਡ ਹੋਏ ਸਨ ਉਨਾਂ ਘਰਾਂ ਵਿੱਚ ਮੱਛਰ ਮਾਰ ਦਵਾਈ ਡੈਲਟਾਮੈਥਰਿਨ ਦਾ ਛਿੜਕਾਅ ਕਰਵਾਇਆ ਗਿਆ ਹੈ। ਵਿਭਾਗ ਵਲੋਂ ਪਿਛਲੇ ਤਿੰਨ ਸਾਲ ਦੇ ਮਲੇਰੀਆ, ਡੇਂਗੂ ਕੇਸਾਂ ਦੀ ਸੂਚੀ ਤਿਆਰ ਕਰਕੇ ਸਿਹਤ ਮੁਲਾਜਮਾਂ ਨੂੰ ਉਹਨਾਂ ਏਰੀਏ ਵਿੱਚ ਵਿਸ਼ੇਸ਼ ਸਰਵੇ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਭੱਠਿਆਂ, ਝੁੱਗੀ-ਝੌਂਪੜੀਆਂ ਅਤੇ ਮਾਈਗਰੇਟਰੀ ਅਬਾਦੀ ਵਿੱਚ ਆਰ.ਡੀ.ਕਿੱਟਾਂ ਨਾਲ ਬੁਖਾਰ ਦੇ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।  ਇਸ ਮੌਕੇ ਕੇਵਲ ਸਿੰਘ ਸਹਾਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਜਿੰਨੇ ਵੀ ਹਾਈ ਰਿਸਕ ਏਰੀਏ ਵਿੱਚ ਪਿੱਛਲੇ ਤਿੰਨ ਸਾਲਾਂ ਦੌਰਾਨ ਮੱਛਰਦਾਨੀਆਂ ਦੀ ਵੰਡ ਕੀਤੀ ਗਈ ਸੀ ਉਨਾਂ ਏਰੀਏ ਵਿੱਚ ਸਿਹਤ ਵਰਕਰ ਵਲੋਂ ਹਰ ਘਰ ਪਹੁੰਚ ਕੇ ਮਲੇਰੀਆ, ਡੇਂਗੂ ਦੇ ਸੀਜਨ ਵਿੱਚ ਮੱਛਰਦਾਨੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰ ਮਲਟੀਪਰਪਜ ਹੈਲਥ ਵਰਕਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਘਰ ਤੱਕ ਪਹੁੰਚ ਕੇ ਪਾਣੀ ਦੇ ਸੋਮਿਆਂ ਦੀ ਜਾਂਚ ਕਰਨ ਤਾਂ ਕਿ ਮੱਛਰ ਪੈਦਾ ਹੀ ਨਾ ਹੋਵੇ।  ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਵਿਭਾਗ ਕੋਲ ਲਾਰਵੀਸਾਇਡ, ਇੰਸੈਕਟੀਸਾਇਡ ਦਵਾਈਆਂ ਦੀ ਲੋੜੀਂਦੀ ਮਾਤਰਾ ਮੌਜੂਦ ਹੈ।ਜਿੱਥੇ ਵੀ ਕਿਤੇ ਪਾਣੀ ਵਿੱਚ ਲਾਰਵਾ ਪਾਇਆ ਗਿਆ ਵਿਭਾਗ ਤੁਰੰਤ ਕਾਰਵਾਈ ਕਰੇਗਾ। ਉਹਨਾਂ ਕਿਹਾ ਕਿ ਇਸ ਵਾਰ ਜਿਸ ਘਰ ਵਿੱਚੋਂ ਮਲੇਰੀਆ, ਡੇਂਗੂ ਦਾ ਲਾਰਵਾ ਮਿਲਿਆ ਚਲਾਨ ਕੱਟਣਾ ਯਕੀਨੀ ਬਣਾਇਆ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਹਰ ਘਰ ਤੱਕ ਪਹੁੰਚਣਗੀਆਂ ਤਾਂ ਕਿ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।

NO COMMENTS