*ਮਲਟੀਪਰਪਜ ਹੈਲਥ ਵਰਕਰ ਯੂਨੀਅਨ ਨੇ ਸਿਵਲ ਸਰਜਨ ਅਤੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ*

0
32

ਬੁਢਲਾਡਾ, 31 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਵਿਖੇ ਸਿਵਲ ਸਰਜਨ ਮਾਨਸਾ ਡਾ਼-ਹਰਦੇਵ ਸਿੰਘ ਜੀ ਅਤੇ ਏ ਡੀ ਸੀ ਸ਼੍ਰੀ ਨਿਰਮਲ ਉਸੇਪਚਨ ਜੀ ਨੂੰ 986ਮਲਟੀਪਰਪਜ਼ ਹੈਲਥ ਵਰਕਰ (ਫੀ)  ਯੂਨੀਅਨ ਨੇ ਮੰਗ ਪੱਤਰ ਸੌਂਪਿਆ।

ਜਾਣਕਾਰੀ ਦਿੰਦਿਆਂ ਹੈਲਥ ਵਰਕਰਾਂ ਨੇ ਦੱਸਿਆ ਕਿ ਅਕਤੂਬਰ 2023ਵਿੱਚ 986ਮਲਟੀਪਰਪਜ਼ ਹੈਲਥ ਵਰਕਰ ਫੀ ਦੀਆਂ ਰੈਗੂਲਰ ਪੋਸਟਾਂ ਆਈਆਂ ਸਨ ਜਿਨ੍ਹਾਂ ਦਾ ਪੰਜਾਬੀ ਦੇ ਪੇਪਰ ਦਸੰਬਰ 2023ਅਤੇ ਸਬਜੈਕਟ ਪੇਪਰ 7-1-2024 ਨੂੰ ਹੋਇਆ। ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕਾਊਂਸਲਿੰਗ ਵੀ ਕਰ ਲੀ ਗੲਈ ਹੈ।

ਉਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ ਜਾਤੀ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਵੀ ਵੈਰੀਫਾਈ ਕਰਵਾ ਲੲਏ ਹਨ।ਪਰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ।

ਹੈਲਥ ਵਰਕਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਗਈ ਕਿ ਜਲਦੀ ਤੋਂ ਜਲਦੀ 986 ਮਲਟੀਪਰਪਜ ਹੈਲਥ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਨਹੀਂ ਤਾਂ ਸਘੰਰਸ਼ ਤਿੱਖਾ ਕੀਤਾ ਜਾਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਮਲਪ੍ਰੀਤ ਕੌਰ, ਅਮਨਦੀਪ ਕੌਰ, ਰਮਨਦੀਪ, ਸੁਖਬੀਰ ਕੌਰ,ਨਸੀਬ ਕੌਰ , ਰਣਜੀਤ ਆਦਿ ਹਾਜ਼ਰ ਸਨ।

NO COMMENTS