ਮਾਨਸਾ,23 ਅਗਸਤ (ਸਾਰਾ ਯਹਾ/ਔਲਖ ) ਅੱਜ ਜਿਲ੍ਹਾ ਮਾਨਸਾ ਦੀ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਈ।ਇਸ ਮੀਟਿੰਗ ਵਿੱਚ ਜਿਲ੍ਹੇ ਦੇ ਤਿੰਨੇ ਹੀ ਬਲਾਕਾਂ ਖਿਆਲਾ ਕਲਾਂ, ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚੋਂ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਹੋਏ | ਇਸ ਮੀਟਿੰਗ ਵਿੱਚ ਜਿਲ੍ਹਾ ਪੱਧਰੀ ਯੂਨੀਅਨ ਵੱਲੋਂ ਸ਼੍ਰੀ ਚਾਨਣਦੀਪ ਸਿੰਘ ਨੂੰ ਜਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ । ਸ਼੍ਰੀ ਕੇਵਲ ਸਿੰਘ ਜੋ ਕਿ ਇਸ ਯੂਨੀਅਨ ਦੇ ਪ੍ਰਧਾਨ ਦੇ ਤੋਰ ਤੇ ਕੰਮ ਕਰ ਰਹੇ ਸਨ ਕੁਝ ਘਰੇਲੂ ਕਾਰਣਾ ਕਰਕੇ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਸਹਿਮਤੀ ਨਾਲ ਫਾਰਗ ਹੁੰਦੇ ਹੋਏ ਸਰਪ੍ਰਸਤ ਤੇ ਤੌਰ ਤੇ ਇਸ ਯੂਨੀਅਨ ਵਿਚ ਕੰਮ ਕਰਦੇ ਰਹਿਣਗੇ।ਬਾਕੀ ਜ਼ਿਲ੍ਹਾ ਕਮੇਟੀ ਪਹਿਲਾਂ ਵਾਂਗ ਹੀ ਮੁਲਾਜਮ ਸਾਥੀਆਂ ਦੇ ਹੱਕਾਂ ਦੀ ਰਾਖੀ ਲਈ ਵੱਧ ਚੜਕੇ ਕੰਮ ਕਰਦੀ ਰਹੇਗੀ । ਅੱਜ ਦੀ ਮੀਟਿੰਗ ਵਿਚ ਸ਼੍ਰੀ ਕੇਵਲ ਸਿੰਘ ਸਰਪ੍ਰਸਤ ਵੱਲੋਂ ਦੱਸਿਆ ਗਿਆ ਸਿਹਤ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪਿੱਛਲੇ ਦਿਨੀ 7 ਅਗਸਤ 2020 ਨੂੰ ਪਟਿਆਲਾ ਵਿਖੇ ਹੋਏ ਸੰਘਰਸ਼ ਦੀ ਸਮੀਖਿਆ ਕਰਦੇ ਹੋਏ ਸਰਕਾਰ ਵੱਲੋਂ ਮੁਲਾਜ਼ਮ ਹੱਕੀ ਮੰਗਾ ਸਬੰਧੀ ਕੋਈ ਸਾਰਥਕ ਨਤੀਜਾ ਨਾ ਨਿਕਲਣ ਕਾਰਨ ਆਉਣ ਵਾਲੀ 14 ਸਤੰਬਰ 2020 ਨੂੰ ਸਿਹਤ ਮੰਤਰੀ ਪੰਜਾਬ ਦੇ ਹਲਕੇ ਵਿੱਚ ਆਪਣੀਆਂ ਮੰਗਾ ਮਨਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ।ਜਿਥੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਇਸ ਸੰਘਰਸ਼ ਦਾ ਹਿੱਸਾ ਬਨਣਗੇ ਕਿਉਂਕਿ ਸਾਰੇ ਹੀ ਮੁਲਾਜ਼ਮਾਂ ਵਿੱਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਪ੍ਰਤੀ ਭਾਰੀ ਰੋਸ ਹੈ । ਸਿਹਤ ਮੁਲਾਜ਼ਮਾਂ ਦੀਆਂ ਮੁੱਖ ਮੰਗਾ ਵਿੱਚ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਨ, ਨਵ-ਨਿਯੁਕਤ ਮਲਟੀਪਰਪਜ ਹੈਲਥ ਵਰਕਰ ਮੇਲ ਦੇ ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਅਤੇ ਇਸ ਤੋਂ ਇਲਾਵਾ ਕੋਵਿਡ 19 ਮਹਾਂਮਾਰੀ ਵਿੱਚ ਕੰਮ ਕਰਦੇ ਸਮੂਹ ਸਿਹਤ ਕਰਮਚਾਰੀਆਂ ਨੂੰ ਬਣਦਾ ਮਾਨ ਭੱਤਾ ਦੇਣਾ ਸ਼ਾਮਿਲ ਹਨ । ਜੇਕਰ 14 ਸਤੰਬਰ ਦੇ ਸੰਘਰਸ਼ ਦੌਰਾਨ ਸਰਕਾਰ ਵੱਲੋਂ ਸਿਹਤ ਮੁਲਾਜ਼ਮਾਂ ਦੀਆਂ ਮੰਗਾ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਸੇ ਹੀ ਦਿਨ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ ।ਇਸ ਮੀਟਿੰਗ ਵਿੱਚ ਜਗਦੀਸ਼ ਸਿੰਘ ਪੱਖੋ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਖਿਆਲਾ ਕਲਾਂ, ਸੰਜੀਵ ਕੁਮਾਰ, ਗੁਰਦੀਪ ਸਿੰਘ,ਹਰਦੀਪ ਸਿੰਘ, ਤਰਸੇਮ ਸਿੰਘ , ਲਖਵੀਰ ਸਿੰਘ, ਪੰਮੀ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ ਤੋਂ ਇਲਾਵਾ ਬਲਾਕ ਖਿਆਲਾ ਕਲਾਂ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਹੋਰ ਮੁਲਾਜ਼ਮ ਆਗੂ ਹਾਜ਼ਰ ਸਨ।