*ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸਮਰਥਨ*

0
81

ਮਾਨਸਾ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਮਿਤੀ ਨੂੰ ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਮਾਨਸਾ ਦੀ ਮੀਟਿੰਗ ਦਫਤਰ
ਸਿਵਲ ਸਰਜਨ ਮਾਨਸਾ ਵਿਖੇ ਹੋਈ ਇਸ ਮੀਟਿੰਗ ਵਿੱਚ ਚਾਨਣ ਦੀਪ ਸਿੰਘ ਔਲਖ ਜਿਲਾ ਪ੍ਰਧਾਨ ਨੇ ਬੋਲਦਿਆ ਕਿਹਾ ਕਿ
ਐਨ.ਐਚ.ਐਮ. ਮੁਲਾਜਮ ਬਹੁਤ ਨਿਗੁਨੀਆਂ ਤਨਖਾਹਾ ਤੇ ਪਿਛਲੇ 15 ਸਾਲਾ ਤੋ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਹਨ।
ਜਿਨਾ ਵਿੱਚ ਏ.ਐਨ.ਐਮ., ਸਟਾਫ ਨਰਸਾਂ, ਪੈਰਾ ਮੈਡੀਕਲ ਸਟਾਫ, ਦਫਤਰੀ ਸਟਾਫ ਆਦਿ ਸ਼ਾਮਿਲ ਹੈ। ਪਰੰਤੂ ਇੰਨੇ ਸਾਲਾ
ਬਾਅਦ ਵੀ ਪੰਜਾਬ ਸਰਕਾਰ ਨੇ ਰੈਗੂਲਰ ਕਰਨ ਲਈ ਕੋਈ ਪਰੋਸੈਸ ਨਹੀਂ ਸ਼ੁਰੂ ਕੀਤਾ ਹੈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ
ਫੈਸਲਾ ਕੀਤਾ ਗਿਆ ਕਿ ਜਿਲਾ ਮਾਨਸਾ ਦੇ ਮਲਟੀਪਰਪਜ ਹੈਲਥ ਵਰਕਰ ਮੇਲ, ਫੀਮੇਲ ਮਿਤੀ 18.11.2021 ਨੂੰ
ਐਨ.ਐਚ.ਐਮ. ਮੁਲਾਜਮਾਂ ਦੀਆਂ ਹੱਕੀ ਮੰਗਾਂ ਲਈ ਮੁਕੰਮਲ ਕੰਮ ਬੰਦ ਕਰਕੇ ਸਮਰਥਨ ਦੇਣਗੇ। ਇਸ ਦੌਰਾਨ ਸਾਰੇ ਸਿਹਤ
ਮੁਲਾਜਮ ਐਨ.ਐਚ.ਐਮ. ਮੁਲਾਜਮਾਂ ਦੇ ਬਲਾਕ ਪੱਧਰ ਉੱਤੇ ਚੱਲ ਰਹੇ ਰੋਸ ਧਰਨਿਆਂ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ
ਕੇਵਲ ਸਿੰਘ ਸੂਬਾ ਆਗੂ ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ
ਐਨ.ਐਚ.ਐਮ. ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਯੂਨੀਅਨ ਪੂਰਜੋਰ ਸਮਰਥਨ ਕਰਦੀ ਹੈ ਅਤੇ ਭਵਿੱਖ ਵਿੱਚ
ਵੀ ਇਹਨਾਂ ਮੁਲਾਜਮਾਂ ਨੂੰ ਸਹਿਯੋਗ ਦਿੰਦੀ ਰਹੇਗੀ। ਇਸ ਦੌਰਾਨ ਜਗਦੇਵ ਸਿੰਘ ਅਤੇ ਅਵਤਾਰ ਸਿੰਘ ਨੇ ਮਲਟੀਪਰਪਜ ਹੈਲਥ
ਯੂਨੀਅਨ ਮਾਨਸਾ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਐਚ.ਐਮ. ਮੁਲਾਜਮਾਂ ਦੀਆਂ ਹੱਕੀ ਮੰਗਾਂ ਸਰਕਾਰ ਤੋਂ
ਮਨਵਾਉਣ ਲਈ ਸਾਰੇ ਪੰਜਾਬ ਵਿੱਚ ਸਮਰਥਨ ਦੇਣ ਲਈ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਸੰਦੀਪ ਸਿੰਘ, ਕਿਰਨਜੀਤ ਕੌਰ,
ਰਾਣੀ ਕੌਰ, ਸੁਖਬੀਰ ਸਿੰਘ, ਜਗਪਾਲ ਸਿੰਘ,ਗੁਰਪ੍ਰੀਤ ਸਿੰਘ,ਅਮਰਜੀਤ ਸਿੰਘ,ਅੰਗਰੇਜ ਸਿੰਘ,ਮਲਕੀਤ ਸਿੰਘ,ਯਾਦਵਿੰਦਰ
ਸਿੰਘ,ਅਮਰੀਕ ਸਿੰਘ,ਕੁਲਜੀਤ ਸਿੰਘ,ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

NO COMMENTS