*ਮਰੇ ਮੁਰਗੇ ਸੁੱਟ ਕੇ ਨਹਿਰ ਦੇ ਪਾਣੀ ਨੂੰ ਕੀਤਾ ਦੂਸ਼ਿਤ*

0
59

ਬਰੇਟਾ (ਸਾਰਾ ਯਹਾਂ/ ਰੀਤਵਾਲ) ਬਰੇਟਾ ਬੋਹਾ ਨਹਿਰ ‘ਚ ਮਰੇ ਜਾਨਵਰ ਸੁੱਟ ਕੇ ਸ਼ਰਾਰਤੀ ਅਨਸਰਾਂ
ਵੱਲੋਂ ਨਹਿਰ ਦੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ । ਇਸੇ ਕਰਕੇ ਹੀ
ਮਾਲਵਾ ਖੇਤਰ ਪਹਿਲਾਂ ਤੋਂ ਹੀ ਕੈਂਸਰ ਤਂੋ ਪੀੜਤ ਲੋਕਾਂ ਲਈ ਮੁਸ਼ਕਿਲਾਂ ਦਾ
ਸਬੱਬ ਬਣਿਆ ਹੋਇਆ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ
ਬੁੱਧਵਾਰ/ਵੀਰਵਾਰ ਦੀ ਸਵੇਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਰੇਟਾ ਬੋਹਾ ਨਹਿਰ ‘ਚ
ਇੱਕ ਸੈਕੜੇ ਦੇ ਕਰੀਬ ਮਰੇ ਮੁਰਗੇ ਸੁੱਟ ਕੇ ਨਹਿਰ ਦੇ ਪਾਣੀ ਨੂੰ ਦੂਸ਼ਿਤ
ਕੀਤਾ ਗਿਆ । ਜਿਸ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ
। ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਅਨੇਕਾਂ ਲੋਕ ਇਸ ਨਹਿਰ ‘ਚ
ਪਖੰਡਵਾਦ ਦੇ ਨਾਮ ਤੇ ਵੱਖ ਵੱਖ ਤਰਾਂ੍ਹ ਦੀ ਸਮੱਗਰੀ ਸੁੱਟ ਕੇ ਪਾਣੀ ਨੂੰ
ਖਰਾਬ ਕਰਦੇ ਆ ਰਹੇ ਹਨ ਅਤੇ ਹੁਣ ਇਹ ਕਿਸੇ ਵਿਅਕਤੀ ਵੱਲੋਂ ਮਰੇ ਮੁਰਗੇ ਸੁੱਟ
ਪੂਰੇ ਨਹਿਰ ਦੇ ਪਾਣੀ ਨੂੰ ਦੂਸ਼ਿਤ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਹੀ
ਪਾਣੀ ਵੱਖ ਵੱਖ ਵਾਟਰ ਵਰਕਸਾਂ ਵੱਲੋਂ ਸਿੱਧਾ ਲੋਕਾਂ ਦੇ ਘਰਾਂ ਵਿਚ ਸਪਲਾਈ
ਕੀਤਾ ਜਾ ਰਿਹਾ ਹੈ ਅਤੇ ਜਿਸਨੂੰ ਲੈ ਕੇ ਲੋਕਾਂ ਨੂੰ ਭਿਆਨਕ ਬੀਮਾਰੀਆਂ
ਦੇ ਫੈਲਣ ਦਾ ਡਰ ਸਤਾਉਣ ਲੱਗਾ ਹੈ ਅਤੇ ਜਿਸ ਨਾਲ ਲੋਕਾਂ ਵਿਚ ਬੇਚੈਨੀ ਵਾਲਾ
ਮਹੌਲ ਬਣਿਆ ਹੋਇਆ ਹੈ । ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਉੁੱਚ
ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਦੀ ਪੜਤਾਲ ਕਰਕੇ ਜਲਦ ਤੋ ਜਲਦ
ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਅਜਿਹੇ ਲੋਕ
ਆਪਣਾ ਸਵਾਰਥ ਪੂਰਾ ਕਰਨ ਦੇ ਲਈ ਪਤਾ ਹੀ ਨਹੀਂ ਕਿੰਨੀਆਂ ਜਾਨਾਂ ਨਾਲ
ਖਿਲਵਾੜ ਕਰਦੇ ਹਨ । ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਨਹਿਰੀ ਵਿਭਾਗ
ਜਾਂਚ ‘ਚ ਜੁਟ ਗਿਆ ਹੈ ।

NO COMMENTS