*ਮਰੇ ਪਸ਼ੂਆਂ ਦੀ ਚੁਕਾਈ ਨਾ ਹੋਣ ਤੇ ਲੋਕਾਂ ਕੀਤੀ ਪ੍ਰਸ਼ਾਸਨ ਵਿਰੁਧ ਨਾਹਰੇਬਾਜੀ ਲੋਕ ਆਪਣੇ ਖਰਚੇ ਤੇ ਚਕਾਉਂਦੇ ਹਨ ਮਰੇ ਹੋਏ ਪਸ਼ੂ*

0
82

ਬੋਹਾ(ਸਾਰਾ ਯਹਾਂ/ਦਰਸ਼ਨ ਹਾਕਮਵਾਲਾ) , 7 ਅਪਰੈਲ : ਲਗਭੱਗ ਅੱਠ ਸਾਲ ਤੋਂ ਬੋਹਾ ਸ਼ਹਿਰ ਦੀ ਹੱਡਾਰੋੜੀ ਦੀ ਬੋਲੀ ਨਾ ਹੋਣ ਕਾਰਨ ਕਾਰਨ ਸ਼ਹਿਰ ਨਿਵਾਸ਼ੀਆਂ ਨੂੰ ਮਰੇ ਪਸੂ ਚੁਕਵਾਉਣ ਨੂੰ ਲੈ ਕੇ
ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਖੇਤਰ ਗਾਦੜਪੱਤੀ ਵਿਚ ਇਕ ਗਾਂ ਦੇ ਮਰ ਜਾਣ ਤੇ ਜਦੋਂ ਇਸ ਦੀ ਚੁਕਾਈ ਨਾ ਹੋਈ
ਤਾਂ ਇੱਥੋਂ ਦੇ ਵਸਨੀਕਾਂ ਨੇ ਸਥਾਨਕ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਹਰੇਬਾਜ਼ੀ ਕੀਤੀ। ਇਸ ਮੌਕੇ ਤੇ ਕਿਸਾਨ ਆਗੂ ਅਵਤਾਰ ਸਿੰਘ ਦਹੀਆ ਤੇ
ਬਿੱਕਰ ਸਿੰਘ ਖਾਲਸਾ ਨੇ ਕਿਹਾ ਕਿ ਹੱਡਾ ਰੋੜੀ ਲਈ ਪੰਚਾਇਤ ਵੱਲੋਂ ਥਾਂ ਨਾ ਦਿੱਤੇ ਜਾਣ ਕਾਰਨ ਕੋਈ ਵੀ ਠੇਕੇਦਾਰ ਹੱਡਾਂ ਰੋੜੀ ਦੀ ਬੋਲੀ ਦੇਣ
ਲਈ ਤਿਆਰ ਨਹੀ। ਹੁਣ ਲੋਕਾਂ ਨੂੰ ਆਪਣੇ ਮਰੇ ਪਸੂ ਮਹਿੰਗਾ ਮੁੱਲ ਤਾਰ ਕੇ ਚੁਕਵਾਉਣੇ ਪੈਂਦੇ ਹਨ। ਉਨ੍ਹਾਂ ਦੱਸਿਆਂ ਕਿ ਪਹਿਲਾਂ ਇਹ ਹੱਡਾਂ
ਰੋੜੀ ਪਿੰਡ ਰਾਮ ਨਗਰ ਭੱਠਲ ਨੇੜਲੀ ਪੰਚਾਇਤੀ ਜ਼ਮੀਨ ਵਿਚ ਬਣੀ ਹੋਈ ਸੀ ਪਰ ਇਸ ਜ਼ਮੀਨ ਵਿਚੋ ਪੰਜ ਏਕੜ ਜ਼ਮੀਨ ਪੰਚਾਇਤ ਵੱਲੋਂ
ਆਦਰਸ਼ ਸਕੂਲ ਨੂੰ ਦੇ ਦਿੱਤੇ ਜਾਣ ਕਾਰਨ ਨਿਯਮਾਂ ਅਨੁਸਾਰ ਸਕੂਲ ਦੇ ਨੇੜੇ ਬਣੀ ਇਹ ਹੱਡਾਂ ਰੋੜੀ ਚੁੱਕਣੀ ਪਈ ਤੇ ਬਾਅਦ ਵਿਚ ਨਗਰ
ਪੰਚਾਇਤ ਵੱਲੋਂ ਨਵੀ ਹੱਡਾਂਰੋੜੀ ਲਈ ਥਾਂ ਅਲਾਟ ਕਰਨ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ । ਬਿਨਾਂ ਠੇਕੇ ਤੋਂ ਮਰੇ ਪਸ਼ੂ ਚੁੱਕਦੇ ਆ ਰਹੇ
ਪੁਰਾਣੇ ਠੇਕੇਦਾਰ ਹਰਪ੍ਰੀਤ ਸਿੰਘ ਦਾ ਇਸ ਸਬੰਧੀ ਕਹਿਣਾ ਹੈ ਕਿ ਹੱਡਾਂਰੋੜੀ ਨਾ ਹੋਣ ਕਾਰਨ ਉਸਨੂੰ ਹੁਣ ਮਰੇ ਪਸ਼ੂ ਰਤੀਆਂ ਜਾ ਟੋਹਣਾ ਦੀ
ਮੰਡੀਆਂ ਵੱਲ ਲਿਜਾਣੇ ਪੈਂਦੇ ਹਨ ਇਸ ਲਈ ਉਹ ਪਸ਼ੂ ਲਿਜਾਣ ਦਾ ਖਰਚਾ ਸਬੰਧਤ ਪਸ਼ੂ ਮਾਲਕ ਤੋਂ ਹੀ ਵਸੂਲਦਾ ਹੈ। ਜਦੋ ਇਸ ਸਬੰਧੀ ਨਗਰ
ਪੰਚਾਇਤ ਬੋਹਾ ਦੇ ਕਾਰਜ਼ ਸਾਧਕ ਅਫਸਰ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਦੋਂ ਵੀ ਨਗਰ ਪੰਚਾਇਤ ਨੂੰ ਕਿਸੇ ਮਰੇ ਪਸ਼ੂ ਬਾਰੇ
ਸੂਚਨਾ ਮਿਲਦੀ ਹੈ ਤਾਂ ਪੰਚਾਇਤ ਉਸਨੂੰ ਚੁਕਵਾਉਣ ਦਾ ਪ੍ਰਬੰਧ ਕਰਦੀ ਹੈ।ਉਹਨਾਂ ਕਿਹਾ ਕਿ ਛੇਤੀ ਹੀ ਇਹ ਸਮੱਸਿਆ ਹੱਲ ਕਰਨ ਦਾ ਯਤਨ
ਕੀਤਾ ਜਾਵੇਗਾ।

NO COMMENTS